ਕੈਨੇਡਾ ਅਤੇ ਜਪਾਨ ਵਿਚਕਾਰ ਹੋਇਆ ਇੱਕ ਨਵਾਂ ਕੰਪ੍ਰਿਹੈਂਸਿਵ ਸਟ੍ਰੈਟਜਿਕ ਪਾਰਟਨਰਸ਼ਿਪ ਸਮਝੌਤਾ
ਕੈਨੇਡਾ ਦੇ ਪ੍ਰਧਾਨ ਮੰਤਰੀ Mark Carney ਅਤੇ ਜਪਾਨ ਦੀ ਪ੍ਰਧਾਨ ਮੰਤਰੀ Takaichi Sanae ਨੇ ਟੋਕਿਓ ਵਿੱਚ ਇੱਕ ਨਵਾਂ ਕੰਪ੍ਰਿਹੈਂਸਿਵ ਸਟ੍ਰੈਟਜਿਕ ਪਾਰਟਨਰਸ਼ਿਪ ਸਮਝੌਤਾ ਸਾਇਨ ਕੀਤਾ ਹੈ, ਜਿਸ ਦਾ ਮਕਸਦ defence, energy, and technology ਦੇ ਖੇਤਰਾਂ ਵਿੱਚ ਦੋਵੇਂ ਦੇਸ਼ਾਂ ਦੇ ਸਬੰਧ ਹੋਰ ਮਜ਼ਬੂਤ ਕਰਨਾ ਹੈ। ਸਮਝੌਤੇ ‘ਤੇ ਦਸਤਖਤ ਕਰਨ ਤੋਂ ਬਾਅਦ ਕਾਰਨੀ ਨੇ ਕਿਹਾ ਕਿ ਕੈਨੇਡਾ ਅਤੇ ਜਪਾਨ ਪਹਿਲਾਂ ਹੀ ਕਾਫ਼ੀ ਕੁਝ ਇਕੱਠੇ ਕਰ ਰਹੇ ਹਨ ਪਰ ਹੁਣ ਇਸ ਸਹਿਯੋਗ ਨੂੰ ਹੋਰ ਵਧਾਇਆ ਜਾਵੇਗਾ। ਆਪਣੇ ਸੰਬੋਧਨ ਦੌਰਾਨ ਕਾਰਨੀ ਨੇ ਜਪਾਨੀ ਭਾਸ਼ਾ ਵਿੱਚ ਕੁਝ ਵਾਕ ਵੀ ਬੋਲੇ, ਜਿਸ ‘ਤੇ ਮੌਜੂਦ ਮਹਿਮਾਨਾਂ ਨੇ ਤਾਲੀਆਂ ਵਜਾ ਕੇ ਉਸਦੀ ਹੌਸਲਾ ਅਫ਼ਜ਼ਾਈ ਕੀਤੀ।
ਇਸ ਦੌਰਾਨ ਜਪਾਨ ਨੇ ਸਪਸ਼ਟ ਕੀਤਾ ਹੈ ਕਿ ਕੈਨੇਡਾ ਦੇ ਆਟੋ ਉਦਯੋਗ ਵਿੱਚ ਜਪਾਨੀ ਨਿਵੇਸ਼ ਦਾ ਭਵਿੱਖ ਕਾਫ਼ੀ ਹੱਦ ਤੱਕ Canada‑US‑Mexico Agreement ਦੀ ਮੁੜ ਸਮੀਖਿਆ ‘ਤੇ ਨਿਰਭਰ ਕਰਦਾ ਹੈ। ਜਪਾਨ ਦੇ ਕੈਨੇਡਾ ਵਿੱਚ ਰਾਜਦੂਤ Kanji Yamanouchi ਨੇ ਕਿਹਾ ਕਿ ਅਮਰੀਕੀ ਬਾਜ਼ਾਰ ਤੱਕ ਪਹੁੰਚ ਕੈਨੇਡਾ ਵਿੱਚ ਜਪਾਨੀ ਆਟੋ ਨਿਵੇਸ਼ ਲਈ ਬਹੁਤ ਜ਼ਰੂਰੀ ਹੈ।
ਦੋਵੇਂ ਦੇਸ਼ਾਂ ਨੇ ਰੱਖਿਆ ਸਹਿਯੋਗ ਵਧਾਉਣ ‘ਤੇ ਵੀ ਸਹਿਮਤੀ ਦਿੱਤੀ ਹੈ, ਜਿਸ ਵਿੱਚ North Pacific Ocean ਵਿੱਚ ਸਾਂਝੀਆਂ ਨੇਵੀ exercises ਅਤੇ ਕੈਨੇਡਾ ਦੇ ਆਰਕਟਿਕ ਅਭਿਆਸ Operation Nanook ਵਿੱਚ ਜਪਾਨ ਦੀ ਸੰਭਾਵਿਤ ਭਾਗੀਦਾਰੀ ਸ਼ਾਮਲ ਹੈ।
ਊਰਜਾ ਖੇਤਰ ਵਿੱਚ ਕੈਨੇਡਾ ਜਪਾਨ ਨੂੰ LNG, ਪੈਟਰੋਲੀਅਮ ਗੈਸ ਅਤੇ ਯੂਰੇਨਿਅਮ ਦੀ ਸਪਲਾਈ ਵਧਾਉਣ ਦੀ ਯੋਜਨਾ ਬਣਾ ਰਿਹਾ ਹੈ। ਇਸ ਵੇਲੇ ਜਪਾਨ ਆਪਣੀ 87 ਫ਼ੀਸਦੀ ਊਰਜਾ ਅਤੇ 62 ਫ਼ੀਸਦੀ ਖੁਰਾਕ ਬਾਹਰਲੇ ਦੇਸ਼ਾਂ ਤੋਂ IMPORT ਕਰਦਾ ਹੈ।