ਸਰੀ ਵਿੱਚ ਐਤਵਾਰ ਸਵੇਰੇ ਹੋਈ ਗੋਲੀਬਾਰੀ ਵਿੱਚ ਇੱਕ ਵਿਅਕਤੀ ਦੀ ਮੌਤ

ਸਰੀ ਵਿੱਚ ਐਤਵਾਰ ਸਵੇਰੇ ਹੋਈ ਗੋਲੀਬਾਰੀ ਵਿੱਚ ਇੱਕ ਵਿਅਕਤੀ ਦੀ ਮੌਤ ਤੋਂ ਬਾਅਦ ਮਾਮਲੇ ਦੀ ਜਾਂਚ ਹੁਣ Integrated Homicide Investigation Team (IHIT) ਨੂੰ ਸੌਂਪ ਦਿੱਤੀ ਗਈ ਹੈ।

ਪੁਲਿਸ ਦੇ ਅਨੁਸਾਰ, Surrey Police Service ਦੇ ਅਧਿਕਾਰੀਆਂ ਨੂੰ ਐਤਵਾਰ ਤੜਕੇ ਲਗਭਗ 1:40 ਵਜੇ ਲੌਰਲ ਡਰਾਈਵ ਅਤੇ 139 ਸਟ੍ਰੀਟ ਨੇੜੇ ਇੱਕ ਘਰ ਤੋਂ ਗੋਲੀਬਾਰੀ ਦੀ ਸੂਚਨਾ ਮਿਲੀ। ਜਦੋਂ ਪੁਲਿਸ ਮੌਕੇ ‘ਤੇ ਪਹੁੰਚੀ ਤਾਂ ਉਨ੍ਹਾਂ ਨੂੰ ਇੱਕ ਵਿਅਕਤੀ ਗੋਲੀ ਦੇ ਜਖਮਾਂ ਨਾਲ ਗੰਭੀਰ ਹਾਲਤ ਵਿੱਚ ਮਿਲਿਆ।

ਮੌਕੇ ‘ਤੇ BC Emergency Health Services ਦੀ ਟੀਮ ਨੂੰ ਵੀ ਬੁਲਾਇਆ ਗਿਆ, ਪਰ ਡਾਕਟਰਾਂ ਨੇ ਉਸ ਵਿਅਕਤੀ ਨੂੰ ਥਾਂ ‘ਤੇ ਹੀ ਮ੍ਰਿਤ ਘੋਸ਼ਿਤ ਕਰ ਦਿੱਤਾ।

ਇਸ ਘਟਨਾ ਤੋਂ ਬਾਅਦ ਪੁਲਿਸ ਨੇ ਇੱਕ ਸ਼ੱਕੀ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜੋ ਇਸ ਸਮੇਂ ਪੁਲਿਸ ਹਿਰਾਸਤ ਵਿੱਚ ਹੈ।

ਅਧਿਕਾਰੀ ਇਹ ਵੀ ਜਾਂਚ ਰਹੇ ਹਨ ਕਿ ਕੀ ਇਹ ਘਟਨਾ ਕਿਸੇ gang activity ਜਾਂ extortion ਨਾਲ ਜੁੜੀ ਹੋ ਸਕਦੀ ਹੈ।

ਪੁਲਿਸ ਲੋਕਾਂ ਨੂੰ ਅਪੀਲ ਕਰ ਰਹੀ ਹੈ ਕਿ ਜੇ ਕਿਸੇ ਕੋਲ ਇਸ ਘਟਨਾ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ IHIT ਨੂੰ 1-877-551-4448 ‘ਤੇ ਸੰਪਰਕ ਕਰਨ ।

ਇਸ ਲੇਖ ਨੂੰ ਸਾਂਝਾ ਕਰੋ: