ਪੁਲਿਸ ਤੋਂ ਬਚਣ ਦੀ ਕੋਸ਼ਿਸ਼ ਕਰਦੇ ਡਰਾਈਵਰ ਨੇ ਹਾਦਸੇ ਵਿਚ ਗਵਾਈ ਜਾਨ

Abbotsford Police Department ਦੇ ਮੁਤਾਬਕ ਸੋਮਵਾਰ ਦੇਰ ਰਾਤ ਇੱਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦੋਂ ਉਹ ਪੁਲਿਸ ਤੋਂ ਬਚਣ ਦੀ ਕੋਸ਼ਿਸ਼ ਕਰਦਾ ਹੋਇਆ ਆਪਣੀ ਗੱਡੀ ਨਾਲ ਦਰੱਖ਼ਤ ਨਾਲ ਟਕਰਾ ਗਿਆ। ਘਟਨਾ ਕਰੀਬ 11:30 ਵਜੇ Maclure Road and Townline Road ਨੇੜੇ ਵਾਪਰੀ, ਜਿੱਥੇ ਪੁਲਿਸ ਇੱਕ ਡੌਜ ਰੈਮ ਟਰੱਕ ਚਾਲਕ ਨੂੰ ਤੇਜ਼ ਰਫ਼ਤਾਰ ਲਈ ਰੋਕਣ ਦੀ ਕੋਸ਼ਿਸ਼ ਕਰ ਰਹੀ ਸੀ।

ਪੁਲਿਸ ਦੇ ਅਨੁਸਾਰ, ਡਰਾਈਵਰ ਨੇ ਟ੍ਰੈਫਿਕ ਸਟਾਪ ਤੋਂ ਭੱਜਣ ਦੀ ਕੋਸ਼ਿਸ਼ ਕੀਤੀ, ਜਿਸ ਦੌਰਾਨ ਉਸ ਨੇ ਵਾਹਨ ‘ਤੇ ਕੰਟਰੋਲ ਗੁਆ ਦਿੱਤਾ ਅਤੇ Old Yale Road ਨੇੜੇ ਦਰੱਖ਼ਤ ਨਾਲ ਜਾ ਟਕਰਾਇਆ। ਮੌਕੇ ‘ਤੇ ਹੀ ਡਰਾਈਵਰ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਅਤੇ ਇਸ ਹਾਦਸੇ ਵਿੱਚ ਕੋਈ ਹੋਰ ਵਾਹਨ ਸ਼ਾਮਲ ਨਹੀਂ ਸੀ।

ਮਾਮਲੇ ਦੀ ਜਾਂਚ ਲਈ Independent Investigations Office ਨੂੰ ਸੂਚਿਤ ਕੀਤਾ ਗਿਆ ਹੈ, ਜੋ ਪੁਲਿਸ ਨਾਲ ਜੁੜੀਆਂ ਮੌਤ ਜਾਂ ਗੰਭੀਰ ਸੱਟਾਂ ਵਾਲੀਆਂ ਘਟਨਾਵਾਂ ਦੀ ਸੁਤੰਤਰ ਜਾਂਚ ਕਰਦੀ ਹੈ। ਨਾਲ ਹੀ Integrated Collision Analysis and Reconstruction Service ਵੀ ਮੌਕੇ ‘ਤੇ ਮੌਜੂਦ ਹੈ।

ਜਾਂਚ ਦੇ ਚੱਲਦੇ Maclure Road ਟਾਊਨਲਾਈਨ ਰੋਡ ਤੋਂ ਕਲੀਅਰਬਰੂਕ ਰੋਡ ਤੱਕ ਬੰਦ ਰਿਹਾ ਅਤੇ ਪੁਲਿਸ ਵੱਲੋਂ ਹਾਲਾਤਾਂ ਦੀ ਜਾਂਚ ਜਾਰੀ ਹੈ।

ਇਸ ਲੇਖ ਨੂੰ ਸਾਂਝਾ ਕਰੋ: