ਕੈਨੇਡੀਅਨ ਸਿਟੀਜ਼ਨਸ਼ਿਪ ਐਕਟ ਵਿੱਚ ਸੋਧ ਤੋਂ ਬਾਅਦ ਅਮਰੀਕਾ ਤੋਂ ਅਰਜ਼ੀਆਂ ਵਿੱਚ ਹੋਇਆ ਵੱਡਾ ਵਾਧਾ
ਇੱਕ ਇਮੀਗ੍ਰੇਸ਼ਨ ਵਕੀਲ ਨੇ ਕਿਹਾ ਕਿ ਕੈਨੇਡਾ ਦੀ ਨਾਗਰਿਕਤਾ ਲਈ ਕੌਣ ਅਰਜ਼ੀ ਦੇ ਸਕਦਾ ਹੈ, ਇਸ ਸਬੰਧੀ ਕਾਨੂੰਨੀ ਤਬਦੀਲੀ ਤੋਂ ਬਾਅਦ ਅਮਰੀਕਾ ਵਿੱਚੋਂ ਅਰਜ਼ੀਆਂ ਵਿੱਚ ਵੱਡਾ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਦਸੰਬਰ 2025 ਵਿੱਚ Bill C-3, ਜਿਸਨੂੰ ਸਿਟੀਜ਼ਨਸ਼ਿਪ ਐਕਟ ਵਿੱਚ ਸੋਧ ਕਾਨੂੰਨ ਕਿਹਾ ਜਾਂਦਾ ਹੈ, Ottawa ਵਿੱਚ ਪਾਸ ਕੀਤਾ ਗਿਆ ਸੀ। ਇਸ ਨਵੇਂ ਕਾਨੂੰਨ ਅਨੁਸਾਰ ਹੁਣ ਉਹ ਲੋਕ ਵੀ ਕੈਨੇਡੀਅਨ ਨਾਗਰਿਕਤਾ ਲਈ ਅਰਜ਼ੀ ਦੇ ਸਕਦੇ ਹਨ ਜੋ ਕੈਨੇਡਾ ਤੋਂ ਬਾਹਰ ਜੰਮੇ ਹਨ ਪਰ ਉਨ੍ਹਾਂ ਦੇ ਮਾਤਾ-ਪਿਤਾ ਜਾਂ ਪੂਰਵਜ ਕੈਨੇਡੀਅਨ ਸਨ। ਪਹਿਲਾਂ ਇਹ ਹੱਕ ਸਿਰਫ ਪਹਿਲੀ ਪੀੜ੍ਹੀ ਤੱਕ ਹੀ ਸੀਮਿਤ ਸੀ।
ਓਟਾਵਾ ਅਧਾਰਤ ਇਮੀਗ੍ਰੇਸ਼ਨ ਵਕੀਲ Cassandra Fultz ਨੇ ਦੱਸਿਆ ਕਿ 15 ਦਸੰਬਰ 2025 ਤੱਕ ਜੰਮੇ ਉਹ ਸਾਰੇ ਲੋਕ, ਜਿਨ੍ਹਾਂ ਦਾ ਸਿੱਧਾ ਸੰਬੰਧ ਕਿਸੇ ਕੈਨੇਡੀਅਨ ਜੰਮੇ ਜਾਂ ਗੋਦ ਲਏ ਮਾਪੇ ਨਾਲ ਹੈ, ਹੁਣ ਬਿਨਾਂ ਕਿਸੇ ਪੀੜ੍ਹੀ ਦੀ ਸੀਮਾ ਦੇ ਨਾਗਰਿਕਤਾ ਦਾ ਸਬੂਤ ਲੈਣ ਲਈ ਅਰਜ਼ੀ ਦੇ ਸਕਦੇ ਹਨ। ਹਾਲਾਂਕਿ ਉਨ੍ਹਾਂ ਨੇ ਸਪਸ਼ਟ ਕੀਤਾ ਕਿ ਨਾਗਰਿਕਤਾ ਆਪਣੇ ਆਪ ਨਹੀਂ ਮਿਲਦੀ, ਇਸ ਲਈ ਨਿਯਮਤ ਪ੍ਰਕਿਰਿਆ ਨੂੰ ਪੂਰਾ ਕਰਨਾ ਪੈਂਦਾ ਹੈ।
ਇਹ ਤਬਦੀਲੀ Immigration, Refugees and Citizenship Canada ਦੀ ਆਬਾਦੀ ਵਾਧੇ ’ਤੇ ਲਗਾਈ ਗਈ ਰੋਕ ਦੇ ਬਾਵਜੂਦ ਆਈ ਹੈ। 2023 ਵਿੱਚ Ontario Superior Court ਨੇ ਪਹਿਲੀ ਪੀੜ੍ਹੀ ਵਾਲੀ ਸੀਮਾ ਨੂੰ ਗੈਰ-ਸੰਵਿਧਾਨਕ ਕਰਾਰ ਦਿੱਤਾ ਸੀ, ਜਿਸ ਕਾਰਨ ਸਰਕਾਰ ਨੂੰ ਕਾਨੂੰਨ ਵਿੱਚ ਸੋਧ ਕਰਨੀ ਪਈ।
ਫਲਟਜ਼ ਮੁਤਾਬਕ, ਇਸ ਬਦਲਾਅ ਤੋਂ ਬਾਅਦ ਅਮਰੀਕਾ ਦੇ ਹਰ ਹਿੱਸੇ ਵੱਲੋਂ ਅਰਜ਼ੀਆਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ।