ਪਿੰਡ ਰਾਜਗੜ੍ਹ ਖੁਦਕੁਸ਼ੀ ਦੀ ਕੋਸ਼ਿਸ਼ ਮਾਮਲੇ ’ਚ ਬਰਨਾਲਾ ਪੁਲਿਸ ਨੇ ਕੀਤੀ ਵੱਡੀ ਕਾਰਵਾਈ
ਬਰਨਾਲਾ ਅਧੀਨ ਆਉਂਦੇ ਪਿੰਡ ਰਾਜਗੜ੍ਹ ਦੇ ਇੱਕ ਨੌਜਵਾਨ ਮਨਜਿੰਦਰ ਸਿੰਘ ਜਿਸ ਨੇ ਕੁਝ ਦਿਨ ਪਹਿਲਾਂ ਸਪਰੇਅ ਪੀ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਸੀ, ਦੇ ਮਾਮਲੇ ਵਿੱਚ ਰਾਜਗੜ੍ਹ ਪਿੰਡ ਦੇ ‘ਆਪ’ ਪੰਚਾਇਤ ਮੈਂਬਰ ਗੁਰਸੇਵਕ ਸਿੰਘ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ।
ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਬਰਨਾਲਾ ਦੇ ਰਾਜਗੜ੍ਹ ਪਿੰਡ ਵਿੱਚ ਗਲੀ ਦੇ ਕੰਮ ਨੂੰ ਲੈ ਕੇ ਦੋ ਧਿਰਾਂ ਵਿੱਚ ਝਗੜਾ ਹੋ ਗਿਆ ਸੀ । ਇਹ ਝਗੜਾ ਇਸ ਹੱਦ ਤੱਕ ਵਧ ਗਿਆ ਕਿ ਆਮ ਆਦਮੀ ਪਾਰਟੀ ਵਿੱਚ ਸਰਗਰਮ ਪਿੰਡ ਦੇ ਪੰਚਾਇਤ ਮੈਂਬਰ ਗੁਰਸੇਵਕ ਸਿੰਘ ਨੇ ਸਰਕਾਰੀ ਦਬਾਅ ਪਾ ਕੇ ਧਨੌਲਾ ਥਾਣੇ ਦੇ ਇੰਚਾਰਜ ਐਸ.ਐਚ.ਓ. ਲਖਵੀਰ ਸਿੰਘ ਨੂੰ ਮੌਕੇ 'ਤੇ ਬੁਲਾਇਆ ।
ਐਸ.ਐਚ.ਓ. ਲਖਬੀਰ ਸਿੰਘ 'ਤੇ ਦੂਜੀ ਧਿਰ ਦੀਆਂ ਪਰਿਵਾਰਕ ਮੈਂਬਰਾਂ ਅਤੇ ਔਰਤਾਂ ਨਾਲ ਕੁੱਟਮਾਰ ਕਰਨ ਦਾ ਦੋਸ਼ ਸੀ । ਬਰਨਾਲਾ ਪੁਲਿਸ ਨੇ ਐਸ.ਐਚ.ਓ. ਲਖਵੀਰ ਸਿੰਘ ਨੂੰ ਉਸ ਦੇ ਅਣਉਚਿਤ ਵਿਵਹਾਰ ਕਾਰਨ ਮੁਅੱਤਲ ਕਰ ਦਿੱਤਾ ਹੈ । ਪੰਚਾਇਤ ਮੈਂਬਰ ਗੁਰਸੇਵਕ ਸਿੰਘ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ ਧਨੌਲਾ ਪੁਲਿਸ ਸਟੇਸ਼ਨ ਦੇ ਐਸ.ਐਚ.ਓ. ਲਖਵੀਰ ਸਿੰਘ ਨੂੰ ਬਰਨਾਲਾ ਪੁਲਿਸ ਅਧਿਕਾਰੀਆਂ ਨੇ ਮੁਅੱਤਲ ਕਰ ਦਿੱਤਾ ਹੈ।