ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਲੋਕ ਸਭਾ ਮੈਂਬਰੀ ਨਹੀਂ ਹੋਵੇਗੀ ਰੱਦ
ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਚੱਲ ਰਹੀ ਸੁਣਵਾਈ ਦੌਰਾਨ ਵਧੀਕ ਸਾਲੀਸਿਟਰ ਜਨਰਲ ਸੱਤਿਆਪਾਲ ਜੈਨ ਨੇ ਇੱਕ ਅਹਿਮ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਅਦਾਲਤ ਨੂੰ ਦੱਸਿਆ ਕਿ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਲੋਕ ਸਭਾ ਮੈਂਬਰੀ ਰੱਦ ਨਹੀਂ ਕੀਤੀ ਜਾਵੇਗੀ ਅਤੇ ਉਹ ਆਪਣੀ ਗੈਰ-ਹਾਜ਼ਰੀ ਲਈ ਮੁਆਫ਼ੀ ਦੀ ਮੰਗ ਕਰ ਸਕਦੇ ਹਨ।
ਸੰਵਿਧਾਨਕ ਨਿਯਮਾਂ ਅਨੁਸਾਰ ਜੇਕਰ ਕੋਈ ਸੰਸਦ ਮੈਂਬਰ ਲਗਾਤਾਰ 60 ਦਿਨਾਂ ਤੱਕ ਸਦਨ ਦੀ ਕਾਰਵਾਈ ਤੋਂ ਗੈਰ-ਹਾਜ਼ਰ ਰਹਿੰਦਾ ਹੈ, ਤਾਂ ਉਸ ਦੀ ਸੀਟ ਖਾਲੀ ਐਲਾਨੀ ਜਾ ਸਕਦੀ ਹੈ। ਸੱਤਿਆਪਾਲ ਜੈਨ ਨੇ ਸਪੱਸ਼ਟ ਕੀਤਾ ਕਿ ਅੰਮ੍ਰਿਤਪਾਲ ਸਿੰਘ ਆਪਣੀ ਐੱਨ.ਐੱਸ.ਏ. ਅਧੀਨ ਹਿਰਾਸਤ ਨੂੰ ਗੈਰ-ਹਾਜ਼ਰੀ ਦਾ ਇੱਕ ਜਾਇਜ਼ ਕਾਰਨ ਦੱਸ ਸਕਦੇ ਹਨ। ਇਸ ਆਧਾਰ 'ਤੇ ਉਨ੍ਹਾਂ ਦੀ ਸੀਟ ਨੂੰ ਖਾਲੀ ਹੋਣ ਤੋਂ ਬਚਾਇਆ ਜਾ ਸਕਦਾ ਹੈ।
ਲੋਕ ਸਭਾ ਦੀ ਇੱਕ ਵਿਸ਼ੇਸ਼ ਕਮੇਟੀ ਅਜਿਹੇ ਮਾਮਲਿਆਂ ਦੀ ਜਾਂਚ ਕਰਦੀ ਹੈ। ਜਦੋਂ ਕੋਈ ਸੰਸਦ ਮੈਂਬਰ ਆਪਣੀ ਗੈਰ-ਹਾਜ਼ਰੀ ਦਾ ਠੋਸ ਕਾਰਨ (ਜਿਵੇਂ ਕਿ ਜੇਲ੍ਹ ਵਿੱਚ ਹੋਣਾ) ਦੱਸਦਾ ਹੈ, ਤਾਂ ਆਮ ਤੌਰ 'ਤੇ ਲੋਕ ਸਭਾ ਵੱਲੋਂ ਉਸ ਗੈਰ-ਹਾਜ਼ਰੀ ਨੂੰ ਸਵੀਕਾਰ ਕਰਦਿਆਂ ਮੁਆਫ਼ ਕਰ ਦਿੱਤਾ ਜਾਂਦਾ ਹੈ।