ਈਰਾਨ ਅਤੇ ਅਮਰੀਕਾ ਯੁੱਧ ਦੌਰਾਨ ਅਮਰੀਕਾ ਵੱਲੋਂ ਈਰਾਨ ਨੂੰ ਜੰਗਬੰਦੀ ਪਲਾਨ ਦੀ ਪੇਸ਼ਕਸ਼
ਈਰਾਨ ਅਤੇ ਅਮਰੀਕਾ ਵਿਚਕਾਰ ਚੱਲ ਰਹੇ ਤਣਾਅ ਦੇ ਦਰਮਿਆਨ ਜੰਗਬੰਦੀ ਲਈ ਇੱਕ ਨਵੀਂ Diplomatic ਪੇਸ਼ਕਸ਼ ਸਾਹਮਣੇ ਆਈ ਹੈ। ਇਸਲਾਮਾਬਾਦ ਦੇ ਅਧਿਕਾਰੀਆਂ ਮੁਤਾਬਕ, ਪਾਕਿਸਤਾਨ ਦੇ ਰਾਹੀਂ ਅਮਰੀਕਾ ਵੱਲੋਂ ਈਰਾਨ ਨੂੰ 15-POINTS ਵਾਲਾ ਜੰਗਬੰਦੀ plan ਭੇਜਿਆ ਗਿਆ ਹੈ। ਇਸ ਪੇਸ਼ਕਸ਼ ਵਿੱਚ ਪਾਬੰਦੀਆਂ ਵਿੱਚ ਛੂਟ, ਨਾਗਰਿਕ ਨਿਊਕਲੀਅਰ ਸਹਿਯੋਗ, ਈਰਾਨ ਦੇ ਨਿਊਕਲੀਅਰ ਪ੍ਰੋਗਰਾਮ ‘ਤੇ ਕਾਬੂ, ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ ਵੱਲੋਂ ਨਿਗਰਾਨੀ, ਮਿਸਾਈਲਾਂ ਦੀ ਸੀਮਾ ਅਤੇ ਹੋਰ ਕਈ ਮੁੱਦੇ ਸ਼ਾਮਲ ਹਨ। ਦੂਜੇ ਪਾਸੇ, ਅਮਰੀਕਾ ਨੇ MIDDLE EAST ਵੱਲ ਆਪਣੀ ਫੌਜੀ ਤਾਇਨਾਤੀ ਵਧਾਈ ਹੈ, ਜਿਸ ਵਿੱਚ ਪੈਰਾਟਰੂਪਰਜ਼ ਅਤੇ ਪਹਿਲਾਂ ਹੀ ਭੇਜੇ ਜਾ ਰਹੇ ਮਰੀਨਜ਼ ਸ਼ਾਮਲ ਹਨ। ਇਸ ਦੇ ਨਾਲ ਹੀ, ਈਰਾਨੀ ਫੌਜ ਨੇ ਇਨ੍ਹਾਂ Diplomatic ਕੋਸ਼ਿਸ਼ਾਂ ਨੂੰ ਨਕਾਰਦਿਆਂ ਇਜ਼ਰਾਇਲ ਅਤੇ Persian Gulf region ‘ਤੇ ਹਮਲੇ ਜਾਰੀ ਰੱਖੇ ਹਨ। ਕੁਵੈਤ ਇੰਟਰਨੈਸ਼ਨਲ ਏਅਰਪੋਰਟ ‘ਤੇ ਹੋਏ ਹਮਲੇ ਕਾਰਨ ਵੱਡੀ ਅੱਗ ਲੱਗ ਗਈ ਅਤੇ ਆਸਮਾਨ ਵਿੱਚ ਕਾਲਾ ਧੂੰਆਂ ਫੈਲ ਗਿਆ। ਇਸ ਤਣਾਅ ਨੇ ਖਾਸ ਕਰਕੇ ਹੋਰਮੁਜ਼ ਦੇ ਖਾੜੀ ਮਾਰਗ ਰਾਹੀਂ ਤੇਲ ਦੀ ਆਵਾਜਾਈ ‘ਤੇ ਅਸਰ ਪਾਇਆ ਹੈ, ਜਿਸ ਕਾਰਨ ਵਿਸ਼ਵ ਪੱਧਰ ‘ਤੇ ਤੇਲ ਦੀਆਂ ਕੀਮਤਾਂ ਵਧ ਗਈਆਂ ਹਨ ਅਤੇ ਗਲੋਬਲ ਊਰਜਾ ਸੰਕਟ ਦਾ ਡਰ ਵੱਧ ਗਿਆ ਹੈ।