ਬੀ.ਸੀ. ਸਰਕਾਰ ਵੱਲੋਂ 5 ਸਿਹਤ ਪ੍ਰੋਜੈਕਟਾਂ ਦੇ ਠੇਕੇ ਰੱਦ, ਵਿਰੋਧੀ ਧਿਰ ਵੱਲੋਂ ਤਿੱਖੀ ਆਲੋਚਨਾ
ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਪੰਜ ਮਹੱਤਵਪੂਰਨ ਸਿਹਤ ਸੰਬੰਧੀ CONSTRUCTION ਪ੍ਰੋਜੈਕਟਾਂ ਦੇ ਠੇਕੇ ਰੱਦ ਕਰਨ ਦੀ ਪੁਸ਼ਟੀ ਕੀਤੀ ਹੈ, ਹਾਲਾਂਕਿ ਇਸਨੂੰ ਫਰਵਰੀ ਬਜਟ ਵਿੱਚ “ਰੀ-ਪੇਸਿੰਗ” ਜਾਂ ਦੇਰੀ ਵਜੋਂ ਦਰਸਾਇਆ ਗਿਆ ਸੀ। ਇੰਫ੍ਰਾਸਟਰੱਕਚਰ MINISTER ਬੋਵਿਨ ਮਾ ਨੇ ਕਿਹਾ ਕਿ ਇਹ ਪ੍ਰੋਜੈਕਟ ਹਾਲੇ ਵੀ ਸਰਕਾਰ ਦੀ ਕੈਪਿਟਲ ਯੋਜਨਾ ਦਾ ਹਿੱਸਾ ਹਨ, ਪਰ ਇਹ ਅਜੇ ਤਿਆਰ ਨਹੀਂ ਸਨ ਅਤੇ ਲਾਗਤ ਅਨੁਮਾਨ ਤੋਂ ਕਾਫ਼ੀ ਵੱਧ ਰਹੀ ਸੀ। ਰੱਦ ਕੀਤੇ ਗਏ CONTRACTS ਵਿੱਚ ਬਰਨਾਬੀ ਹਸਪਤਾਲ ਰੀਡਿਵੈਲਪਮੈਂਟ ਦਾ 2ND PHASE, ਡੈਲਟਾ ਵਿੱਚ ਬੀਡੀ ਲਾਂਗ-ਟਰਮ ਕੇਅਰ ਸੈਂਟਰ ਅਤੇ ਐਬਟਸਫੋਰਡ, ਚਿਲੀਵੈਕ ਅਤੇ ਕੇਲੋਨਾ ਦੇ long-term care projects ਸ਼ਾਮਲ ਹਨ।
ਸਰਕਾਰ ਦਾ ਕਹਿਣਾ ਹੈ ਕਿ ਵਧ ਰਹੇ ਖਰਚਿਆਂ ਅਤੇ $13.3 ਬਿਲੀਅਨ ਦੇ ਰਿਕਾਰਡ ਘਾਟੇ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ ਤਾਂ ਜੋ TAXPAYERS ਦੇ ਪੈਸੇ ਦੀ ਸਹੀ ਵਰਤੋਂ ਕੀਤੀ ਜਾ ਸਕੇ। ਦੂਜੇ ਪਾਸੇ, ਬੀ.ਸੀ. ਕਨਜ਼ਰਵੇਟਿਵ ਪਾਰਟੀ ਨੇ ਇਸਨੂੰ ਲੋਕਾਂ ਨਾਲ ਕੀਤਾ ਗਿਆ ਵਾਅਦਾ ਤੋੜਨਾ ਕਰਾਰ ਦਿੱਤਾ ਹੈ। ਡੈਲਟਾ ਸਾਊਥ ਦੇ ਵਿਧਾਇਕ ਇਆਨ ਪੈਟਨ ਨੇ ਕਿਹਾ ਕਿ ਉਨ੍ਹਾਂ ਦੇ ਇਲਾਕੇ ਵਿੱਚ ਲਗਭਗ $20 ਮਿਲੀਅਨ ਫੰਡ ਇਕੱਠਾ ਕੀਤਾ ਗਿਆ ਸੀ, ਪਰ ਹੁਣ ਪ੍ਰੋਜੈਕਟ ਰੱਦ ਹੋਣਾ “ਧੋਖਾ” ਹੈ।
ਸਿਹਤ ਮੰਤਰੀ ਜੋਸੀ ਓਜ਼ਬੋਰਨ ਨੇ ਮੰਨਿਆ ਕਿ ਲਾਂਗ-ਟਰਮ ਕੇਅਰ ਲਈ ਉਡੀਕ ਸਮਾਂ ਵਧ ਕੇ 287 ਦਿਨ ਹੋ ਗਿਆ ਹੈ ਅਤੇ ਇਸ ਵੇਲੇ ਲਗਭਗ 7,800 ਲੋਕ ਵੈਟਿੰਗ ਲਿਸਟ ਵਿੱਚ ਹਨ। ਉਨ੍ਹਾਂ ਕਿਹਾ ਕਿ ਸਰਕਾਰ ਸੀਨੀਅਰ ਕੇਅਰ ਮਸਲਿਆਂ ਨੂੰ ਤੁਰੰਤ ਹੱਲ ਕਰਨ ਲਈ ਕੰਮ ਕਰ ਰਹੀ ਹੈ।