ਆਪਣੇ ਸੁਪਨਿਆਂ ਦੇ ਘਰ ਵਿੱਚ ਨਹੀਂ ਰਹਿ ਰਹੇ ਜ਼ਿਆਦਾਤਰ ਕੈਨੇਡੀਅਨ
ਇੱਕ ਨਵੀਂ ਰਿਪੋਰਟ ਦੇ ਅਨੁਸਾਰ, ਜ਼ਿਆਦਾਤਰ ਕੈਨੇਡੀਅਨ ਆਪਣੇ ਸੁਪਨਿਆਂ ਦੇ ਘਰ ਵਿੱਚ ਨਹੀਂ ਰਹਿ ਰਹੇ। Century 21 ਵੱਲੋਂ ਜਾਰੀ ਕੀਤੀ ਗਈ Spring Study ਰਿਪੋਰਟ ਵਿੱਚ ਦਿਖਾਇਆ ਗਿਆ ਕਿ ਜ਼ਿਆਦਾਤਰ ਲੋਕ ਵੱਡੀ ਜਗ੍ਹਾ ਚਾਹੁੰਦੇ ਹਨ, ਪਰ ਮਹਿੰਗਾਈ ਉਹਨਾਂ ਲਈ ਸਭ ਤੋਂ ਵੱਡੀ ਰੁਕਾਵਟ ਹੈ।
ਰਿਪੋਰਟ ਅਨੁਸਾਰ, ਇੱਕ ਆਮ ਕੈਨੇਡੀਅਨ ਘਰ ਖਰੀਦਣ ਵਾਲੇ ਦਾ ਬਜਟ ਲਗਭਗ $677,000 ਹੈ ਅਤੇ ਉਹ ਤਿੰਨ ਬੈਡਰੂਮ ਅਤੇ 2.5 ਵਾਸ਼ਰੂਮ ਵਾਲਾ ਘਰ ਚਾਹੁੰਦੇ ਹਨ। ਕੈਨੇਡੀਅਨ ਰੀਅਲ ਐਸਟੇਟ ਐਸੋਸੀਏਸ਼ਨ ਦੇ ਅਨੁਸਾਰ, ਫਰਵਰੀ 2026 ਵਿੱਚ ਦੇਸ਼ ਵਿੱਚ ਘਰ ਦੀ ਔਸਤ ਕੀਮਤ $663,828 ਸੀ।
ਰਿਪੋਰਟ 2,300 ਕੈਨੇਡੀਅਨਾਂ 'ਤੇ ਕੀਤੀ ਗਏ ਆਨਲਾਈਨ ਸਰਵੇ ‘ਤੇ ਆਧਾਰਿਤ ਹੈ। ਇਸ ਵਿੱਚ 55 ਫੀਸਦ ਲੋਕਾਂ ਨੇ ਕਿਹਾ ਕਿ ਉਹ ਆਪਣੇ ਆਈਡਿਆਲ ਘਰ ਵਿੱਚ ਨਹੀਂ ਰਹਿ ਰਹੇ, ਜਦਕਿ 63 ਫੀਸਦ ਵੱਡੀ ਜਗ੍ਹਾ ਚਾਹੁੰਦੇ ਹਨ। ਉਨ੍ਹਾਂ ਨੇ ਲਗਭਗ 2,100 SQFT ਦਾ ਘਰ ਚਾਹਿਆ, ਜੋ ਰਿਪੋਰਟ ਵਿੱਚ ਦਰਸਾਏ ਆਮ ਘਰ ਨਾਲੋਂ 600 SQFT ਵੱਡਾ ਹੈ।
ਜਿਹੜੇ ਲੋਕ ਆਪਣੇ ਆਈਡਿਆਲ ਘਰ ਵਿੱਚ ਨਹੀਂ ਰਹਿ ਰਹੇ, ਉਨ੍ਹਾਂ ਵਿੱਚੋਂ 59 ਫੀਸਦ ਨੇ ਕਿਹਾ ਕਿ ਮਹਿੰਗਾਈ ਉਹਨਾਂ ਲਈ ਸਭ ਤੋਂ ਵੱਡੀ ਰੁਕਾਵਟ ਹੈ, 34 ਫੀਸਦ ਨੇ ਮੁੜ ਮੂਵ ਕਰਨ ਦੀ ਮੁਸ਼ਕਲ ਅਤੇ ਖ਼ਰਚਾ ਦਰਸਾਇਆ ਅਤੇ 14 ਫੀਸਦ ਨੇ ਡਾਊਨ ਪੇਮੈਂਟ ਬਚਾਉਣ ਦੀ ਸਮੱਸਿਆ ਦੱਸੀ। ਘਰ ਦੇ ਮਾਲਕਾਂ (80 ਫੀਸਦ) ਵਿੱਚ ਸੰਤੁਸ਼ਟੀ ਕਿਰਾਏਦਾਰਾਂ (50 ਫੀਸਦ) ਨਾਲੋਂ ਜ਼ਿਆਦਾ ਹੈ।
ਸਰਵੇ ਅਨੁਸਾਰ, 54 ਫੀਸਦ ਲੋਕ ਆਪਣੇ ਘਰ ਦੇ ਮਾਲਕ ਹਨ, 37 ਫੀਸਦ ਕਿਰਾਏ ‘ਤੇ ਰਹਿੰਦੇ ਹਨ ਅਤੇ 51 ਫੀਸਦ ਲੋਕ ਸਿੰਗਲ ਡਿਟੈਚਡ ਘਰਾਂ ਵਿੱਚ ਰਹਿੰਦੇ ਹਨ। ਰਿਪੋਰਟ ਦਿਖਾਉਂਦੀ ਹੈ ਕਿ ਕੈਨੇਡੀਅਨ ਘਰ ਖਰੀਦਣਾ ਅਤੇ ਆਪਣੇ ਸੁਪਨੇ ਦੇ ਘਰ ਵਿੱਚ ਰਹਿਣਾ ਮੁੱਖ ਮਕਸਦ ਹੈ।