ਸ਼ਨੀਵਾਰ ਤੋਂ ਗੈਸ ਦੀਆਂ ਕੀਮਤਾਂ ਵਿਚ ਹੋ ਸਕਦਾ ਹੈ ਵਾਧਾ
ਮੈਟਰੋ ਵੈਂਕੂਵਰ ਵਿੱਚ ਪੈਟਰੋਲ ਦੀਆਂ ਕੀਮਤਾਂ ਵਿੱਚ ਜਲਦ ਵਾਧਾ ਹੋਣ ਦੀ ਸੰਭਾਵਨਾ ਹੈ। ਐਨਪ੍ਰੋ ਦੇ ਮੁੱਖ ਪੈਟਰੋਲੀਅਮ analysist ਰੌਜਰ ਮੈਕਨਾਈਟ ਮੁਤਾਬਕ ਸ਼ਨੀਵਾਰ ਤੋਂ ਪੰਪ ’ਤੇ ਕੀਮਤਾਂ ਵਿੱਚ ਲਗਭਗ 8 ਸੈਂਟ ਪ੍ਰਤੀ ਲੀਟਰ ਦਾ ਵਾਧਾ ਹੋ ਸਕਦਾ ਹੈ।
ਹਾਲੀਆ ਦਿਨਾਂ ਵਿੱਚ ਵਿਸ਼ਵ ਪੱਧਰ ’ਤੇ ਤੇਲ ਦੀਆਂ ਕੀਮਤਾਂ ਵਿੱਚ ਉਥਲ-ਪੁਥਲ ਦੇਖਣ ਨੂੰ ਮਿਲੀ ਹੈ, ਜਿਸ ਦਾ ਕਾਰਨ ਅਮਰੀਕਾ ਅਤੇ ਇਜ਼ਰਾਇਲ ਵੱਲੋਂ ਇਰਾਨ ’ਤੇ ਕੀਤੇ ਗਏ ਹਮਲੇ ਅਤੇ ਹੋਰ ਕਾਰਕ ਮੰਨੇ ਜਾ ਰਹੇ ਹਨ। ਇਸ ਨਾਲ ਹੋਰਾਂਮੁਜ਼ ਸਟ੍ਰੇਟ ਵਿੱਚ ਟ੍ਰੈਫਿਕ ਪ੍ਰਭਾਵਿਤ ਹੋਇਆ ਹੈ, ਜੋ ਕਿ ਤੇਲ ਅਤੇ ਗੈਸ ਨਿਰਯਾਤ ਲਈ ਇਕ ਮਹੱਤਵਪੂਰਨ ਰਾਹ ਹੈ।
ਮੈਟਰੋ ਵੈਂਕੂਵਰ ਵਿੱਚ ਕੀਮਤਾਂ ਹਾਲ ਹੀ ਵਿੱਚ ਕਰੀਬ $2.14 ਪ੍ਰਤੀ ਲੀਟਰ ਤੱਕ ਪਹੁੰਚ ਗਈਆਂ ਸਨ, ਪਰ ਬੁੱਧਵਾਰ ਨੂੰ ਰਾਤੋ-ਰਾਤ ਲਗਭਗ 5 ਫੀਸਦੀ ਦੀ ਗਿਰਾਵਟ ਵੀ ਦਰਜ ਕੀਤੀ ਗਈ। ਸ਼ੁੱਕਰਵਾਰ ਸਵੇਰੇ ਕੁਝ ਪੰਪਾਂ ’ਤੇ ਕੀਮਤਾਂ $1.96 ਪ੍ਰਤੀ ਲੀਟਰ ਤੱਕ ਵੀ ਵੇਖੀਆਂ ਗਈਆਂ।
ਮਾਹਿਰ ਇਹ ਵੀ ਕਹਿ ਰਹੇ ਹਨ ਕਿ ਡੀਜ਼ਲ ਦੀਆਂ ਕੀਮਤਾਂ ਵੀ ਰਿਕਾਰਡ ਦੇ ਨੇੜੇ ਪਹੁੰਚ ਰਹੀਆਂ ਹਨ ਅਤੇ ਮੈਕਨਾਈਟ ਅਨੁਸਾਰ ਸ਼ਨੀਵਾਰ ਨੂੰ ਡੀਜ਼ਲ ਦੀ ਕੀਮਤ ਵਿੱਚ ਲਗਭਗ 10 ਸੈਂਟ ਦਾ ਵਾਧਾ ਹੋ ਸਕਦਾ ਹੈ। ਮੌਜੂਦਾ ਉਤਾਰ-ਚੜ੍ਹਾਅ ਨੂੰ ਅਮਰੀਕੀ ਨੀਤੀਆਂ ਅਤੇ ਅੰਤਰਰਾਸ਼ਟਰੀ ਸਥਿਤੀ ਦੀ ਅਣਸ਼ਚਿਤਤਾ ਨਾਲ ਜੋੜਿਆ ਜਾ ਰਿਹਾ ਹੈ।