ਮੈਟਰੋ ਵੈਨਕੂਵਰ ਵਿੱਚ ਪੈਟਰੋਲ ਪੰਪਾਂ ‘ਤੇ ਕੀਮਤਾਂ ਵਿੱਚ ਲਗਾਤਾਰ ਵਾਧਾ
ਮੈਟਰੋ ਵੈਨਕੂਵਰ ਵਿੱਚ ਪੈਟਰੋਲ ਪੰਪਾਂ ‘ਤੇ ਕੀਮਤਾਂ ਵਿੱਚ ਲਗਾਤਾਰ ਵਾਧਾ ਜਾਰੀ ਹੈ ਅਤੇ ਕੁਝ ਸਟੇਸ਼ਨਾਂ ‘ਤੇ ਇੱਕ ਲੀਟਰ ਗੈਸ ਦੀ ਕੀਮਤ ਹੁਣ 2.16 ਡਾਲਰ ਤੱਕ ਪਹੁੰਚ ਗਈ ਹੈ। ਇਹ ਵਾਧਾ ਵਿਸ਼ਵ ਪੱਧਰ ‘ਤੇ ਊਰਜਾ ਮਾਰਕੀਟ ਵਿੱਚ ਆਏ ਬਦਲਾਅ ਕਾਰਨ ਹੋ ਰਿਹਾ ਹੈ, ਖਾਸ ਕਰਕੇ ਅਮਰੀਕਾ ਅਤੇ ਇਸਰਾਇਲ ਵੱਲੋਂ ਇਰਾਨ ‘ਤੇ ਕੀਤੇ ਹਮਲਿਆਂ ਅਤੇ strait of harmuz ਵਿੱਚ ਟ੍ਰੈਫਿਕ ਵਿੱਚ ਆਈ ਰੁਕਾਵਟਾਂ ਦੇ ਕਾਰਨ, ਜਿਸ ਨਾਲ ਹਰ ਰੋਜ਼ ਕੱਚੇ ਤੇਲ ਦੀ ਸਪਲਾਈ ਪ੍ਰਭਾਵਿਤ ਹੋ ਰਹੀ ਹੈ।
ਬੀ.ਸੀ. ਟਰੱਕਿੰਗ ਐਸੋਸੀਏਸ਼ਨ ਦੇ ਪ੍ਰਧਾਨ ਡੇਵ ਏਰਲ ਦੇ ਅਨੁਸਾਰ, ਹਾਲਾਂਕਿ ਟਰੱਕਿੰਗ ਉਦਯੋਗ ਦੀ ਦਿਨ-ਚੜ੍ਹਦੀ ਕਾਰਗੁਜ਼ਾਰੀ ‘ਤੇ ਇਸਦਾ ਤੁਰੰਤ ਵੱਡਾ ਅਸਰ ਨਹੀਂ ਪਿਆ, ਪਰ ਇਸਦਾ ਅਸਰ ਆਖ਼ਿਰਕਾਰ ਗਾਹਕਾਂ ਤੱਕ ਪਹੁੰਚਦਾ ਹੈ। ਉਹ ਕਹਿੰਦੇ ਹਨ ਕਿ ਵਧੀਆਂ ਫਿਊਲ ਕੀਮਤਾਂ ਦਾ ਭਾਰ ਅੰਤ ਵਿੱਚ ਉਪਭੋਗਤਾਵਾਂ ਨੂੰ ਹੀ ਭੁਗਤਣਾ ਪੈਂਦਾ ਹੈ।
ਉਨ੍ਹਾਂ ਨੇ ਇਹ ਵੀ ਦੱਸਿਆ ਕਿ ਡੀਜ਼ਲ ਦੀ ਕੀਮਤ ਵਧਣ ਨਾਲ ਸੂਪਰਮਾਰਕੀਟਾਂ ਵਿੱਚ ਵਸਤਾਂ ਦੀਆਂ ਕੀਮਤਾਂ ਵਧ ਸਕਦੀਆਂ ਹਨ, ਖਾਸ ਕਰਕੇ ਖਾਣ-ਪੀਣ ਵਾਲੀਆਂ ਜਲਦੀ ਖਰਾਬ ਹੋਣ ਵਾਲੀਆਂ ਵਸਤਾਂ ‘ਤੇ। ਉਦਾਹਰਨ ਵਜੋਂ, ਲੈਟਿਸ ਵਰਗੇ ਉਤਪਾਦ ਦੀ ਟ੍ਰਾਂਸਪੋਰਟ ਲਾਗਤ ਵਧਣ ਨਾਲ ਉਸਦੀ ਕੁੱਲ ਕੀਮਤ ‘ਤੇ ਵੱਡਾ ਅਸਰ ਪੈਂਦਾ ਹੈ।
ਗੈਸਬੱਡੀ ਦੇ ਅਨੁਸਾਰ, ਜਦ ਤੱਕ strait of harmuz ਨਹੀਂ ਖੁੱਲਦਾ, ਫਿਊਲ ਦੀਆਂ ਕੀਮਤਾਂ ‘ਤੇ ਦਬਾਅ ਬਣਿਆ ਰਹੇਗਾ ਅਤੇ ਇਹ ਰੁਝਾਨ ਮਹਿੰਗਾਈ ਨੂੰ ਵੀ ਵਧਾ ਸਕਦਾ ਹੈ, ਜਿਸ ਨਾਲ ਅਰਥਵਿਵਸਥਾ ‘ਤੇ ਹੋਰ ਦਬਾਅ ਪੈ ਸਕਦਾ ਹੈ।