ਨਿਊਯਾਰਕ ਵਿੱਚ ਏਅਰ ਕੈਨੇਡਾ ਦੇ ਜਹਾਜ਼ ਅਤੇ ਫਾਇਰ ਟਰੱਕ ਵਿਚਾਲੇ ਹੋਈ ਘਾਤਕ ਟੱਕਰ ਬਾਰੇ ਨਵੀਆਂ ਜਾਣਕਾਰੀਆਂ ਸਾਹਮਣੇ

ਨਿਊਯਾਰਕ ਦੇ ਲਾਗਾਰਡੀਆ ਏਅਰਪੋਰਟ ‘ਤੇ 22 ਮਾਰਚ ਦੀ ਰਾਤ ਏਅਰ ਕੈਨੇਡਾ ਦੇ ਜਹਾਜ਼ ਅਤੇ ਫਾਇਰ ਟਰੱਕ ਵਿਚਾਲੇ ਹੋਈ ਘਾਤਕ ਟੱਕਰ ਬਾਰੇ ਨਵੀਆਂ ਜਾਣਕਾਰੀਆਂ ਸਾਹਮਣੇ ਆਈਆਂ ਹਨ। ਰਿਪੋਰਟਾਂ ਮੁਤਾਬਕ, ਉਸ ਸਮੇਂ ਏਅਰ ਟ੍ਰੈਫਿਕ ਕੰਟਰੋਲ ਸਟਾਫ ਨੇ ਨਿਯਮਾਂ ਦੀ ਉਲੰਘਣਾ ਕੀਤੀ ਹੋ ਸਕਦੀ ਹੈ।

ਦੱਸਿਆ ਜਾ ਰਿਹਾ ਹੈ ਕਿ ਹਾਦਸੇ ਤੋਂ ਪਹਿਲਾਂ ਹੀ ਕੰਟਰੋਲ ਟਾਵਰ ਵਿੱਚ ਕੁਝ ਜ਼ਿੰਮੇਵਾਰੀਆਂ ਨੂੰ ਇਕੱਠਾ ਕਰ ਦਿੱਤਾ ਗਿਆ ਸੀ, ਜਦਕਿ ਨਿਯਮਾਂ ਅਨੁਸਾਰ ਅੱਧੀ ਰਾਤ ਤੋਂ ਪਹਿਲਾਂ ਐਸਾ ਨਹੀਂ ਕੀਤਾ ਜਾਣਾ ਚਾਹੀਦਾ। ਇਹ ਹਾਦਸਾ ਰਾਤ 11:37 ਵਜੇ ਵਾਪਰਿਆ ਸੀ, ਜਿਸ ਵਿੱਚ ਦੋਵੇਂ ਪਾਇਲਟਾਂ ਦੀ ਮੌਤ ਹੋ ਗਈ ਸੀ।

ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ (NTSB) ਦੇ ਅਨੁਸਾਰ, ਹਾਦਸੇ ਵੇਲੇ ਦੋ ਕੰਟਰੋਲਰ ਡਿਊਟੀ ‘ਤੇ ਸਨ—ਇੱਕ ਰਨਵੇ ਅਤੇ ਹਵਾਈ ਖੇਤਰ ਦੀ ਦੇਖਭਾਲ ਕਰ ਰਿਹਾ ਸੀ, ਜਦਕਿ ਦੂਜਾ ਡਿਪਾਰਚਰ ਕਲੀਅਰੈਂਸ ਦੇ ਰਿਹਾ ਸੀ। ਹਾਲਾਂਕਿ ਇਹ ਸਪਸ਼ਟ ਨਹੀਂ ਕਿ ਗ੍ਰਾਊਂਡ ਕੰਟਰੋਲ ਦੀ ਜ਼ਿੰਮੇਵਾਰੀ ਕੌਣ ਨਿਭਾ ਰਿਹਾ ਸੀ।

ਕੁਝ ਮੌਜੂਦਾ ਅਤੇ ਸਾਬਕਾ ਕੰਟਰੋਲਰਾਂ ਦਾ ਮੰਨਣਾ ਹੈ ਕਿ ਇੱਕ ਹੀ ਵਿਅਕਤੀ ਹਵਾਈ ਅਤੇ ਜ਼ਮੀਨੀ ਦੋਵੇਂ ਕੰਮ ਕਰ ਰਿਹਾ ਸੀ, ਜੋ ਕਿ ਨਿਯਮਾਂ ਦੇ ਖਿਲਾਫ ਹੋ ਸਕਦਾ ਹੈ। ਲਾਗਾਰਡੀਆ ਦੇ ਨਿਯਮਾਂ ਮੁਤਾਬਕ, ਇਹ ਦੋਨੋਂ positions ਅੱਧੀ ਰਾਤ ਤੋਂ ਪਹਿਲਾਂ ਇਕੱਠੀਆਂ ਨਹੀਂ ਕੀਤੀਆਂ ਜਾ ਸਕਦੀਆਂ।

ਹਾਦਸੇ ਵਾਲੀ ਰਾਤ ਮੌਸਮੀ ਦੇਰੀਆਂ ਕਾਰਨ ਉਡਾਣਾਂ ਦੀ ਗਿਣਤੀ ਆਮ ਨਾਲੋਂ ਕਾਫੀ ਵੱਧ ਸੀ, ਜਿਸ ਨਾਲ ਕੰਟਰੋਲਰਾਂ ‘ਤੇ ਕੰਮ ਦਾ ਬੋਝ ਵੀ ਵਧ ਗਿਆ ਸੀ। ਜਾਂਚ ਜਾਰੀ ਹੈ ਅਤੇ ਅੰਤਿਮ ਰਿਪੋਰਟ ਤੋਂ ਬਾਅਦ ਹੀ ਹਾਦਸੇ ਦੇ ਪੂਰੇ ਕਾਰਣ ਸਪਸ਼ਟ ਹੋਣਗੇ।

ਇਸ ਲੇਖ ਨੂੰ ਸਾਂਝਾ ਕਰੋ: