ਕੈਨੇਡੀਅਨ ਪੁਲਾੜ ਯਾਤਰੀ ਜੇਰਮੀ ਹੈਨਸਨ ਅਤੇ ਉਸ ਦੇ ਤਿੰਨ ਅਮਰੀਕੀ ਸਾਥੀ ਬਣੇ ਧਰਤੀ ਤੋਂ ਸਭ ਤੋਂ ਦੂਰ ਜਾਣੇ ਵਾਲੇ ਯਾਤਰੀ
ਆਰਟੇਮਿਸ II ਮਿਸ਼ਨ ਨੇ ਮਨੁੱਖੀ ਇਤਿਹਾਸ ਵਿੱਚ ਧਰਤੀ ਤੋਂ ਸਭ ਤੋਂ ਦੂਰ ਜਾਣ ਦਾ ਨਵਾਂ ਰਿਕਾਰਡ ਬਣਾ ਲਿਆ ਹੈ। ਇਹ ਰਿਕਾਰਡ ਦੁਪਹਿਰ 1:57 ਵਜੇ (ET) ਬਣਿਆ, ਜਦੋਂ ਚਾਰ ਅਸਟਰੋਨਾਟਸ ਦੀ ਟੀਮ ਨੇ 1970 ਦੇ ਐਪੋਲੋ 13 ਵੱਲੋਂ ਬਣਾਇਆ 400,171 ਕਿਲੋਮੀਟਰ ਦਾ ਰਿਕਾਰਡ ਪਾਰ ਕਰ ਲਿਆ।
ਕੈਨੇਡੀਅਨ ਸਪੇਸ ਏਜੰਸੀ ਮੁਤਾਬਕ, ਅਸਟਰੋਨਾਟ ਜੇਰਮੀ ਹੈਨਸਨ ਅਤੇ ਉਸ ਦੇ ਤਿੰਨ ਅਮਰੀਕੀ ਸਾਥੀ ਹੁਣ ਉਹ ਯਾਤਰੀ ਬਣ ਗਏ ਹਨ ਜੋ ਮਨੁੱਖੀ ਇਤਿਹਾਸ ਵਿੱਚ ਸਭ ਤੋਂ ਦੂਰ ਅੰਤਰਿਕਸ਼ ਵਿੱਚ ਪਹੁੰਚੇ ਹਨ। ਨਾਸਾ ਨੇ ਪਹਿਲਾਂ ਅਨੁਮਾਨ ਲਾਇਆ ਸੀ ਕਿ ਓਰਾਇਨ ਯਾਨ ਇਸ ਫਲਾਈਬਾਈ ਦੌਰਾਨ 406,000 ਕਿਲੋਮੀਟਰ ਤੋਂ ਵੱਧ ਦੂਰੀ ਤੱਕ ਪਹੁੰਚੇਗਾ।
ਜਦੋਂ ਓਰਾਇਨ ਚੰਦਰਮਾ ਦੇ ਪਿੱਛੇ ਲੰਘਿਆ, ਤਾਂ ਲਗਭਗ 40 ਮਿੰਟ ਲਈ ਸੰਚਾਰ ਪੂਰੀ ਤਰ੍ਹਾਂ ਬੰਦ ਹੋ ਗਿਆ, ਕਿਉਂਕਿ ਚੰਦਰਮਾ ਨੇ ਰੇਡੀਓ ਸੰਕੇਤਾਂ ਨੂੰ ਰੋਕ ਲਿਆ।
ਇਹ ਮਿਸ਼ਨ ਨਾ ਸਿਰਫ਼ ਇੱਕ ਇਤਿਹਾਸਕ ਉਪਲਬਧੀ ਹੈ, ਸਗੋਂ ਭਵਿੱਖ ਦੇ ਚੰਦਰਮਾ ਅਤੇ ਹੋਰ ਅੰਤਰਿਕਸ਼ ਮਿਸ਼ਨਾਂ ਲਈ ਮਹੱਤਵਪੂਰਨ ਕਦਮ ਵੀ ਮੰਨਿਆ ਜਾ ਰਿਹਾ ਹੈ।