ਪਿਛਲੇ ਮਹੀਨੇ ਹੋਏ ਇੱਕ ਗੋਲੀਬਾਰੀ ਮਾਮਲੇ ਵਿੱਚ ਇੱਕ ਵਿਅਕਤੀ ਤੇ ਲੱਗੇ ਕਈ ਦੋਸ਼

ਪੁਲਿਸ ਨੇ ਕਿਹਾ ਹੈ ਕਿ ਸਰੀ ਦੇ ਸਿਟੀ ਸੈਂਟਰ ਵਿੱਚ ਪਿਛਲੇ ਮਹੀਨੇ ਹੋਏ ਇੱਕ ਗੋਲੀਬਾਰੀ ਨਾਲ ਜੁੜੇ VEHICLE ACCIDENT ਦੇ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।

24 ਮਾਰਚ ਨੂੰ ਸਰੀ ਪੁਲਿਸ ਸਰਵਿਸ (SPS) ਨੂੰ ਯੂਨੀਵਰਸਿਟੀ ਡਰਾਈਵ ਅਤੇ ਸੈਂਟਰਲ ਐਵੇਨਿਊ ਦੇ ਨੇੜੇ ਇੱਕ ਟੱਕਰ ਦੀ ਸੂਚਨਾ ਮਿਲੀ ਸੀ। ਪੁਲਿਸ ਮੁਤਾਬਕ, ਜਖ਼ਮੀ ਵਿਅਕਤੀ ਨੂੰ ਹਸਪਤਾਲ ਲਿਜਾਇਆ ਗਿਆ ਅਤੇ ਉਸ ਦੀਆਂ ਸੱਟਾਂ ਜਾਨਲੇਵਾ ਨਹੀਂ ਸਨ।

ਹਾਲਾਂਕਿ, ਅੱਗੇ ਦੀ ਜਾਂਚ ਵਿੱਚ ਪਤਾ ਲੱਗਾ ਕਿ ਉਸ ਵਿਅਕਤੀ ਨੂੰ ਗੋਲੀ ਵੀ ਲੱਗੀ ਸੀ, ਅਤੇ ਦਾਅਵਾ ਹੈ ਕਿ ਉਸਨੂੰ ਗੱਡੀ ਚਲਾਉਂਦੇ ਸਮੇਂ ਗੋਲੀ ਮਾਰੀ ਗਈ ਸੀ।

ਜਾਂਚ ਦੇ ਆਧਾਰ ’ਤੇ ਪੁਲਿਸ ਨੇ ਇੱਕ ਸ਼ੱਕੀ ਦੀ ਪਛਾਣ ਕਰਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ। ਪਿਛਲੇ ਹਫ਼ਤੇ BC ਪ੍ਰੋਸੈਕਿਊਸ਼ਨ ਸਰਵਿਸ ਨੇ ਉਸ 42 ਸਾਲਾ ਵਿਅਕਤੀ ਖ਼ਿਲਾਫ਼ ਹਥਿਆਰ ਦੀ ਲਾਪਰਵਾਹ ਨਾਲ ਵਰਤੋਂ, ਹਮਲਾ, ਨਕਲੀ ਹਥਿਆਰ ਦੀ ਵਰਤੋਂ, ਲੁਕਾਇਆ ਹੋਇਆ ਹਥਿਆਰ ਰੱਖਣਾ ਅਤੇ ਰਿਹਾਈ ਦੇ ਹੁਕਮ ਦੀ ਉਲੰਘਣਾ ਸਮੇਤ ਕਈ ਦੋਸ਼ ਮਨਜ਼ੂਰ ਕੀਤੇ ਹਨ।

SPS ਮੁਤਾਬਕ, ਉਹ ਵਿਅਕਤੀ ਅਜੇ ਵੀ ਹਿਰਾਸਤ ਵਿੱਚ ਹੈ ਅਤੇ ਉਸਦੀ ਅਗਲੀ ਅਦਾਲਤੀ ਪੇਸ਼ੀ 17 ਅਪ੍ਰੈਲ ਨੂੰ ਹੋਵੇਗੀ 

ਇਸ ਲੇਖ ਨੂੰ ਸਾਂਝਾ ਕਰੋ: