ਅਮਰੀਕਾ ਅਤੇ ਇਰਾਨ ਵਿੱਚ ਤਣਾਅ ਹੋਰ ਵਧਿਆ, ਟਰੰਪ ਨੇ ਕਿਹਾ "ਅੱਜ ਰਾਤ ਇੱਕ ਪੂਰੀ ਸਭਿਆਚਾਰ ਖਤਮ ਹੋ ਸਕਦੀ ਹੈ"

ਅਮਰੀਕਾ ਅਤੇ ਇਰਾਨ ਵਿਚ ਤਣਾਅ ਹੋਰ ਵਧਦਾ ਨਜ਼ਰ ਆ ਰਿਹਾ ਹੈ, ਜਿੱਥੇ ਮੰਗਲਵਾਰ ਨੂੰ ਅਮਰੀਕੀ ਫੌਜ ਨੇ ਇਰਾਨ ਦੇ ਖਾਰਗ ਆਈਲੈਂਡ ’ਤੇ ਵਾਧੂ ਹਮਲੇ ਕੀਤੇ ਹਨ। ਰਾਇਟਰਜ਼ ਨੂੰ ਇੱਕ ਅਮਰੀਕੀ ਅਧਿਕਾਰੀ ਨੇ ਦੱਸਿਆ ਕਿ ਇਹ ਹਮਲੇ ਫੌਜੀ ਨਿਸ਼ਾਨਿਆਂ ’ਤੇ ਕੇਂਦਰਿਤ ਸਨ ਅਤੇ ਤੇਲ ਸੰਬੰਧੀ infrastructure ਨੂੰ ਨੁਕਸਾਨ ਨਹੀਂ ਪਹੁੰਚਿਆ।

ਇਸਦੇ ਨਾਲ ਹੀ, ਅਮਰੀਕੀ ਉਪ ਰਾਸ਼ਟਰਪਤੀ ਜੇਡੀ ਵੈਂਸ ਨੇ ਹੰਗਰੀ ਦੀ ਰਾਜਧਾਨੀ ਬੁਡਾਪੇਸਟ ਵਿੱਚ ਕਿਹਾ ਕਿ ਅਮਰੀਕਾ ਆਪਣੇ ਫੌਜੀ ਮਕਸਦ ਕਾਫੀ ਹੱਦ ਤੱਕ ਹਾਸਲ ਕਰ ਚੁੱਕਾ ਹੈ ਅਤੇ ਉਹਨਾਂ ਨੂੰ ਭਰੋਸਾ ਹੈ ਕਿ ਇਰਾਨ ਤੋਂ ਨਿਰਧਾਰਤ ਸਮੇਂ ਤੱਕ ਜਵਾਬ ਮਿਲ ਸਕਦਾ ਹੈ। ਉਨ੍ਹਾਂ ਨੇ ਇਰਾਨੀ ਅਧਿਕਾਰੀਆਂ ’ਤੇ ਹੌਲੀ ਗਤੀ ਨਾਲ ਗੱਲਬਾਤ ਕਰਨ ਦਾ ਦੋਸ਼ ਵੀ ਲਗਾਇਆ।

ਦੂਜੇ ਪਾਸੇ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਰਾਨ ਨੂੰ ਸਖ਼ਤ ਚੇਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਜੇਕਰ ਤੇਹਰਾਨ strait of hormuz ਨੂੰ ਮੁੜ ਨਹੀਂ ਖੋਲ੍ਹਦਾ, ਤਾਂ ਅਮਰੀਕਾ ਇਰਾਨ ਦੇ ਪੁਲਾਂ ਅਤੇ ਬਿਜਲੀ ਘਰਾਂ ਸਮੇਤ ਅਹਿਮ ਢਾਂਚੇ ਨੂੰ ਤਬਾਹ ਕਰ ਸਕਦਾ ਹੈ।

ਟਰੰਪ ਨੇ ਸੋਸ਼ਲ ਮੀਡੀਆ ’ਤੇ ਇੱਕ ਪੋਸਟ ਵਿੱਚ ਚੇਤਾਵਨੀ ਦਿੱਤੀ ਕਿ “ਅੱਜ ਰਾਤ ਇੱਕ ਪੂਰੀ ਸਭਿਆਚਾਰ ਖਤਮ ਹੋ ਸਕਦੀ ਹੈ,” ਅਤੇ ਇਸ ਸਥਿਤੀ ਨੂੰ ਦੁਨੀਆ ਦੇ ਇਤਿਹਾਸ ਦਾ ਇਕ ਮਹੱਤਵਪੂਰਨ ਮੋੜ ਦੱਸਿਆ।

ਇਹ ਬਿਆਨ ਦਰਸਾਉਂਦੇ ਹਨ ਕਿ ਮੌਜੂਦਾ ਟਕਰਾਅ ਸਿਰਫ਼ ਫੌਜੀ ਹੀ ਨਹੀਂ, ਸਗੋਂ ਇਰਾਨ ਦੇ ਰਾਜਨੀਤਿਕ ਭਵਿੱਖ ਲਈ ਵੀ ਨਿਰਣਾਇਕ ਸਾਬਤ ਹੋ ਸਕਦਾ ਹੈ।

ਇਸ ਲੇਖ ਨੂੰ ਸਾਂਝਾ ਕਰੋ: