ਅਮਰੀਕਾ ਵਿੱਚ ਨੌਜਵਾਨ ਮਰਦਾਂ ਲਈ ਸੈਨਿਕ ਡਰਾਫਟ ਰਜਿਸਟ੍ਰੇਸ਼ਨ ਆਟੋਮੈਟਿਕ ਕਰਨ ਦੀ ਯੋਜਨਾ

ਅਮਰੀਕਾ ਵਿੱਚ ਸਿਲੈਕਟਿਵ ਸਰਵਿਸ ਸਿਸਟਮ ਦੇ ਤਹਿਤ ਇੱਕ ਨਵਾਂ ਨਿਯਮ ਲਾਗੂ ਕੀਤਾ ਜਾ ਰਿਹਾ ਹੈ, ਜਿਸ ਅਨੁਸਾਰ ਦਸੰਬਰ ਤੋਂ 18 ਤੋਂ 26 ਸਾਲ ਦੀ ਉਮਰ ਦੇ eligible ਪੁਰਸ਼ਾਂ ਦੀ ਆਪਣੇ ਆਪ ਡਰਾਫਟ ਲਈ ਰਜਿਸਟ੍ਰੇਸ਼ਨ ਹੋਵੇਗੀ। ਇਹ ਪ੍ਰਬੰਧ ਪਿਛਲੇ ਸਾਲ ਕਾਂਗਰਸ ਵੱਲੋਂ ਪਾਸ ਕੀਤੇ ਗਏ ਡਿਫੈਂਸ ਪਾਲਿਸੀ ਬਿੱਲ ਦਾ ਹਿੱਸਾ ਹੈ, ਜਿਸ ‘ਤੇ ਰਾਸ਼ਟਰਪਤੀ ਨੇ ਦਸੰਬਰ ਵਿੱਚ ਦਸਤਖਤ ਕੀਤੇ ਸਨ। ਕਾਨੂੰਨ ਅਨੁਸਾਰ ਅਮਰੀਕੀ ਨਾਗਰਿਕਾਂ ਦੇ ਨਾਲ-ਨਾਲ ਗ੍ਰੀਨ ਕਾਰਡ ਧਾਰਕਾਂ, ਸ਼ਰਨਾਰਥੀਆਂ, ਅਸਾਈਲਮ ਮੰਗਣ ਵਾਲਿਆਂ ਅਤੇ ਗੈਰ-ਦਸਤਾਵੇਜ਼ੀ ਮਰਦਾਂ ਨੂੰ ਵੀ ਰਜਿਸਟਰ ਕੀਤਾ ਜਾਵੇਗਾ, ਜਦਕਿ ਕੁਝ ਗੈਰ-ਇਮੀਗ੍ਰੈਂਟ ਵੀਜ਼ਾ ਵਾਲਿਆਂ ਨੂੰ ਛੂਟ ਮਿਲੇਗੀ। ਮੌਜੂਦਾ ਸਮੇਂ ਵਿੱਚ ਵੀ ਮਰਦਾਂ ਲਈ 18 ਸਾਲ ਦੀ ਉਮਰ ‘ਤੇ ਰਜਿਸਟਰ ਕਰਨਾ ਲਾਜ਼ਮੀ ਹੈ, ਪਰ ਕਈ ਰਾਜਾਂ ਵਿੱਚ ਇਹ ਪ੍ਰਕਿਰਿਆ ਆਟੋਮੈਟਿਕ ਤੌਰ ‘ਤੇ ਹੁੰਦੀ ਹੈ। ਨਵੇਂ ਨਿਯਮ ਨਾਲ ਇਹ ਪ੍ਰਣਾਲੀ ਸਾਰੇ ਦੇਸ਼ ਵਿੱਚ ਇਕਸਾਰ ਹੋ ਜਾਵੇਗੀ। ਅਧਿਕਾਰੀਆਂ ਅਨੁਸਾਰ ਇਹ ਕਦਮ ਪ੍ਰਸ਼ਾਸਨਿਕ ਖਰਚੇ ਘਟਾਉਣ ਅਤੇ ਯਕੀਨੀ ਬਣਾਉਣ ਲਈ ਹੈ ਕਿ ਕੋਈ ਵੀ ਯੋਗ ਵਿਅਕਤੀ ਰਜਿਸਟ੍ਰੇਸ਼ਨ ਤੋਂ ਵਾਂਝਾ ਨਾ ਰਹੇ। ਧਿਆਨਯੋਗ ਹੈ ਕਿ ਅਮਰੀਕਾ ਵਿੱਚ ਆਖਰੀ ਵਾਰ ਡਰਾਫਟ 1973 ਵਿੱਚ ਵਿਆਤਨਾਮ ਯੁੱਧ ਦੌਰਾਨ ਲਾਗੂ ਕੀਤਾ ਗਿਆ ਸੀ। ਹਾਲਾਂਕਿ, ਮੌਜੂਦਾ ਨਿਯਮ ਸਿਰਫ ਰਜਿਸਟ੍ਰੇਸ਼ਨ ਨਾਲ ਸੰਬੰਧਿਤ ਹੈ ਅਤੇ ਕਿਸੇ ਤੁਰੰਤ ਫੌਜੀ ਭਰਤੀ ਜਾਂ ਡਰਾਫਟ ਦੇ ਸ਼ੁਰੂ ਹੋਣ ਦਾ ਸੰਕੇਤ ਨਹੀਂ ਦਿੰਦਾ।

ਇਸ ਲੇਖ ਨੂੰ ਸਾਂਝਾ ਕਰੋ: