ਬੀਸ਼ਨੋਈ ਗੈਂਗ ਮੈਂਬਰ ਦੀ ਡਿਪੋਰਟੇਸ਼ਨ ਸੁਣਵਾਈ ਅਚਾਨਕ ਰੋਕੀ ਗਈ, ਹਿਰਾਸਤ ਵਿੱਚ ਹੋਣ ਦੇ ਬਾਵਜੂਦ ਲਾਪਤਾ ਹੋਣ ਦਾ ਦਾਅਵਾ
ਇੱਕ ਸ਼ੱਕੀ Bishnoi extortion ਗੈਂਗ ਦੇ ਮੈਂਬਰ ਦੀ ਕੈਨੇਡਾ ਤੋਂ ਡਿਪੋਰਟੇਸ਼ਨ ਕਾਰਵਾਈ ਵੀਰਵਾਰ ਨੂੰ ਉਸ ਵੇਲੇ ਰੁਕ ਗਈ ਜਦੋਂ ਫੈਡਰਲ ਅਧਿਕਾਰੀ ਉਸਨੂੰ ਲੱਭ ਨਹੀਂ ਸਕੇ। IRB ਸੁਣਵਾਈ ਸ਼ੁਰੂ ਹੋਣ ਦੇ ਕੁਝ ਮਿੰਟਾਂ ਅੰਦਰ ਹੀ ਦੱਸਿਆ ਗਿਆ ਕਿ ਅਭਿਜੀਤ ਕਿੰਗਰਾ ਦੀ ਮੌਜੂਦਗੀ ਦਾ ਪਤਾ ਨਹੀਂ ਲੱਗ ਰਿਹਾ। Canada Border Services Agency (CBSA) ਨੇ ਵੀ ਸਵੀਕਾਰਿਆ ਕਿ ਉਸਦੀ ਮੌਜੂਦਾ ਜਗ੍ਹਾ ਅਣਜਾਣ ਹੈ।
IRB ਦੇ ਕੇਸ ਦੀ ਸੁਣਵਾਈ ਕਰ ਰਹੇ ਅਜ਼ੀਮ ਲਾਲਜੀ ਨੇ ਕਿਹਾ, “ਇਹ ਜਾਣਕਾਰੀ ਨਾ ਹੋਣ ਕਾਰਨ ਕਿ ਉਹ ਕਿੱਥੇ ਹੈ, ਅਸੀਂ ਹੋਰ ਕੁਝ ਨਹੀਂ ਕਰ ਸਕਦੇ,” ਜਿਸ ਤੋਂ ਬਾਅਦ ਉਨ੍ਹਾਂ ਨੇ ਸੁਣਵਾਈ ਰੱਦ ਕਰ ਦਿੱਤੀ।
ਕਿੰਗਰਾ Bishnoi ਗੈਂਗ ਦੇ ਉਹ ਪਹਿਲੇ ਮੈਂਬਰਾਂ ਵਿੱਚੋਂ ਇੱਕ ਹੈ, ਜਿਸ ਖ਼ਿਲਾਫ਼ ਬੀ.ਸੀ., ਅਲਬਰਟਾ ਅਤੇ ਓਨਟਾਰੀਓ ਵਿੱਚ extortion ਖ਼ਿਲਾਫ਼ ਚੱਲ ਰਹੀ ਕਾਰਵਾਈ ਦੇ ਤਹਿਤ ਡਿਪੋਰਟੇਸ਼ਨ ਸੁਣਵਾਈ ਸ਼ੁਰੂ ਕੀਤੀ ਗਈ ਸੀ। ਪਰ ਵੀਰਵਾਰ ਸਵੇਰੇ ਜਦੋਂ ਕੇਸ ਦੀ ਕਾਰਵਾਈ ਸ਼ੁਰੂ ਹੋਣੀ ਸੀ, ਉਹ ਸੁਣਵਾਈ ਵਿੱਚ ਮੌਜੂਦ ਨਹੀਂ ਸੀ।
IRB ਦੇ ਅਨੁਸਾਰ, ਉਨ੍ਹਾਂ ਨੂੰ ਲੱਗਦਾ ਸੀ ਕਿ ਕਿੰਗਰਾ ਨੂੰ ਅਬਟਸਫੋਰਡ ਦੇ ਪੈਸਿਫਿਕ ਇੰਸਟੀਟਿਊਸ਼ਨ ਵਿੱਚ ਰੱਖਿਆ ਗਿਆ ਹੈ।
ਜਦੋਂ ਜੇਲ੍ਹ ਸਟਾਫ਼ ਉਸਨੂੰ virtual hearing ਵਿੱਚ ਨਹੀਂ ਲਿਆਇਆ, ਤਾਂ IRB ਨੇ ਦੱਸਿਆ ਕਿ ਉਨ੍ਹਾਂ ਨੂੰ ਇਹ ਜਾਣਕਾਰੀ ਮਿਲੀ ਕਿ ਉਸਨੂੰ ਕਿਸੇ ਹੋਰ ਜਗ੍ਹਾ ਤਬਦੀਲ ਕਰ ਦਿੱਤਾ ਗਿਆ ਹੈ, ਪਰ ਨਵੀਂ ਜਗ੍ਹਾ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ।
IRB ਦੇ ਮੈਂਬਰ ਨੇ ਕਿਹਾ ਕਿ ਕਾਰਵਾਈ “ਬਹੁਤ ਜਲਦੀ” ਮੁੜ ਸ਼ੁਰੂ ਕੀਤੀ ਜਾਵੇਗੀ।
ਦੂਜੇ ਪਾਸੇ CBSA ਨੇ ਕਿਹਾ ਕਿ ਉਹ ਇਹ ਪਤਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਕਿੰਗਰਾ ਕਿੱਥੇ ਰੱਖਿਆ ਗਿਆ ਹੈ।
ਨਾ ਤਾਂ IRB ਅਤੇ ਨਾ ਹੀ CBSA ਨੇ ਇਸ ਮਾਮਲੇ ਬਾਰੇ ਡੈਡਲਾਈਨ ਤੱਕ ਕੋਈ ਵਾਧੂ ਟਿੱਪਣੀ ਦਿੱਤੀ, ਜਦਕਿ ਬੀ.ਸੀ. ਸਰਕਾਰ ਨੇ ਸਾਰੇ ਸਵਾਲ ਫੈਡਰਲ ਸਰਕਾਰ ਵੱਲ ਮੋੜ ਦਿੱਤੇ।
ਅਭਿਜੀਤ ਕਿੰਗਰਾ ‘ਤੇ ਕਲਾਕਾਰ AP Dhillon ਦੇ ਘਰ ‘ਤੇ ਗੋਲੀਬਾਰੀ ਅਤੇ ਗੱਡੀਆਂ ਨੂੰ ਅੱਗ ਲਗਾਉਣ ਦੇ ਦੋਸ਼ ਵੀ ਹਨ, ਜਿਸ ਲਈ ਉਸਨੂੰ ਪਹਿਲਾਂ ਛੇ ਸਾਲ ਦੀ ਸਜ਼ਾ ਹੋ ਚੁੱਕੀ ਹੈ। ਇਸ ਤੋਂ ਇਲਾਵਾ ਉਹ ਹੋਰ ਗੰਭੀਰ ਮਾਮਲਿਆਂ ਵਿੱਚ ਵੀ ਦੋਸ਼ੀ ਹੈ ਅਤੇ ਉਸਦਾ ਇੱਕ ਸਾਥੀ ਅਜੇ ਫਰਾਰ ਹੈ।