ਕੈਨੇਡਾ ਵਿੱਚ ਸ਼ਰਨਾਰਥੀ ਅਰਜ਼ੀਆਂ ‘ਤੇ ਸਖਤੀ: ਹਜ਼ਾਰਾਂ ਅਰਜ਼ੀਦਾਰਾਂ ਨੂੰ ਨਵੀਆਂ ਚਿੱਠੀਆਂ ਜਾਰੀ

ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਹਜ਼ਾਰਾਂ refugee applicants ਨੂੰ ਚਿੱਠੀਆਂ ਭੇਜਣੀਆਂ ਸ਼ੁਰੂ ਕਰ ਦਿੱਤੀਆਂ ਹਨ, ਜਿਨ੍ਹਾਂ ਵਿੱਚ ਉਨ੍ਹਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਉਹ ਸ਼ਾਇਦ ਅਸਾਈਲਮ ਲਈ ਯੋਗ ਨਾ ਹੋਣ ਅਤੇ ਕੁਝ ਨੂੰ ਤੁਰੰਤ ਦੇਸ਼ ਛੱਡਣ ਦੀ ਸਲਾਹ ਵੀ ਦਿੱਤੀ ਜਾ ਰਹੀ ਹੈ। ਇਹ ਕਦਮ ਉਸ ਨਵੇਂ ਕਾਨੂੰਨ ਤੋਂ ਬਾਅਦ ਆਇਆ ਹੈ ਜੋ ਹਾਲ ਹੀ ਵਿੱਚ ਓਟਾਵਾ ਨੇ ਪਾਸ ਕੀਤਾ ਹੈ ਅਤੇ ਜਿਸ ਨੇ ਸ਼ਰਨਾਰਥੀ ਅਰਜ਼ੀਆਂ ਦੇ ਨਿਯਮ ਹੋਰ ਸਖਤ ਕਰ ਦਿੱਤੇ ਹਨ।

ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ (IRCC) ਨੇ ਸਪਸ਼ਟ ਕੀਤਾ ਹੈ ਕਿ ਇਹ “deportation letters” ਨਹੀਂ ਹਨ, ਬਲਕਿ “procedural fairness letters” ਹਨ, ਜਿਨ੍ਹਾਂ ਦਾ ਮਕਸਦ ਅਰਜ਼ੀਦਾਰਾਂ ਨੂੰ ਆਪਣੀ ਪੱਖ ਰੱਖਣ ਅਤੇ ਹੋਰ ਜਾਣਕਾਰੀ ਜਾਂ ਸਬੂਤ ਦੇਣ ਦਾ ਮੌਕਾ ਦੇਣਾ ਹੈ। ਲਗਭਗ 30,000 ਲੋਕਾਂ ਨੂੰ ਇਹ ਨੋਟਿਸ ਭੇਜੇ ਜਾ ਰਹੇ ਹਨ।

ਨਵੇਂ ਕਾਨੂੰਨ ਬਿੱਲ C-12 ਅਨੁਸਾਰ, ਉਹ ਲੋਕ ਜੋ ਕੈਨੇਡਾ ਆਉਣ ਤੋਂ ਇੱਕ ਸਾਲ ਤੋਂ ਵੱਧ ਸਮੇਂ ਬਾਅਦ ਸ਼ਰਨ ਦੀ ਅਰਜ਼ੀ ਦਿੰਦੇ ਹਨ, ਉਹ ਅਯੋਗ ਮੰਨੇ ਜਾ ਸਕਦੇ ਹਨ। ਇਹ ਨਿਯਮ ਪਿਛਲੇ ਸਮੇਂ ਲਈ ਵੀ ਲਾਗੂ ਕੀਤਾ ਗਿਆ ਹੈ, ਜਿਸ ਨਾਲ 2020 ਤੋਂ ਬਾਅਦ ਦੇ ਕੇਸ ਵੀ ਪ੍ਰਭਾਵਿਤ ਹੁੰਦੇ ਹਨ।

ਚਿੱਠੀਆਂ ਵਿੱਚ ਅਰਜ਼ੀਦਾਰਾਂ ਨੂੰ 21 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ ਤਾਂ ਜੋ ਉਹ ਆਪਣੀ ਸਥਿਤੀ ਬਾਰੇ ਵਧੇਰੇ ਜਾਣਕਾਰੀ ਦੇ ਸਕਣ। ਜੇਕਰ ਉਨ੍ਹਾਂ ਦੀ ਅਰਜ਼ੀ ਰੈਫਰ ਨਹੀਂ ਕੀਤੀ ਜਾਂਦੀ, ਤਾਂ ਵੀ ਉਹ pre-removal risk assessment (PRRA) ਪ੍ਰਕਿਰਿਆ ਰਾਹੀਂ ਆਪਣੀ ਸੁਰੱਖਿਆ ਸਥਿਤੀ ਦੀ ਮੁੜ ਜਾਂਚ ਲਈ ਅਰਜ਼ੀ ਦੇ ਸਕਦੇ ਹਨ।

ਇਸ ਲੇਖ ਨੂੰ ਸਾਂਝਾ ਕਰੋ: