ਸਰੀ ਵਿੱਚ ਗੈਰਕਾਨੂੰਨੀ ਨਿਰਮਾਣ ‘ਤੇ ਕਾਰਵਾਈ ਤੇਜ਼, ਦੋ ਹੋਰ ਜਾਇਦਾਦਾਂ ਦੇ ਟਾਈਟਲ ‘ਤੇ ਨੋਟਿਸ
ਸਰੀ ਸਿਟੀ ਕੌਂਸਲ ਨੇ ਗੈਰਕਾਨੂੰਨੀ construction ਖ਼ਿਲਾਫ਼ ਆਪਣੀ ਕਾਰਵਾਈ ਜਾਰੀ ਰੱਖਦਿਆਂ ਦੋ ਹੋਰ properties ਦੇ ਲੈਂਡ ਟਾਈਟਲ ‘ਤੇ ਨੋਟਿਸ ਦਰਜ ਕਰਨ ਦਾ ਫੈਸਲਾ ਕੀਤਾ ਹੈ। ਪਹਿਲੀ property 13466 87A ਐਵੇਨਿਊ ‘ਤੇ ਸਥਿਤ ਹੈ, ਜਿੱਥੇ ਮਾਲਕਾਂ ਵੱਲੋਂ ਬਿਨਾਂ ਮਨਜ਼ੂਰੀ ਕਈ ਵੱਡੀਆਂ constructions ਕੀਤੀਆਂ ਗਈਆਂ। ਰਿਪੋਰਟ ਮੁਤਾਬਕ, 2023 ਵਿੱਚ ਸਿਰਫ਼ ਇਕ ਸਿੰਗਲ-ਫੈਮਿਲੀ ਘਰ ਲਈ ਪਰਮਿਟ ਮਿਲਿਆ ਸੀ, ਪਰ ਬਾਅਦ ਵਿੱਚ ਦੋ ਮੰਜ਼ਿਲਾਂ ਦੇ ਵਾਧੂ ਹਿੱਸੇ, ਬੇਸਮੈਂਟ ਵਿੱਚ ਕਈ ਰਹਾਇਸ਼ੀ ਯੂਨਿਟ, ਡੈਕ ਅਤੇ ਇਕ ਅਲੱਗ ਬਿਲਡਿੰਗ ਸਮੇਤ ਕਈ ਤਬਦੀਲੀਆਂ ਬਿਨਾਂ ਪਰਮਿਟ ਕੀਤੀਆਂ ਗਈਆਂ। ਸਿਟੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਕੰਮ ਨਿਯਮਾਂ ਦੇ ਖ਼ਿਲਾਫ਼ ਹੈ ਅਤੇ ਇਸ ਨੂੰ ਕਾਨੂੰਨੀ ਬਣਾਉਣ ਦਾ ਇਕੋ ਹੀ ਰਸਤਾ ਗੈਰਕਾਨੂੰਨੀ ਹਿੱਸਿਆਂ ਨੂੰ ਢਾਹੁਣਾ ਹੈ।
ਦੂਜੀ property 12464 77A ਐਵੇਨਿਊ ‘ਤੇ ਹੈ, ਐਥੇ ਵੀ ਬਿਨਾਂ ਮਨਜ਼ੂਰੀ ਕਈ ਵੱਡੇ ਬਦਲਾਅ ਕੀਤੇ ਗਏ, ਜਿਵੇਂ ਕਿ ਦੋ ਮੰਜ਼ਿਲਾਂ ਦੇ ਵਾਧੂ ਹਿੱਸੇ ਅਤੇ ਵੱਖ-ਵੱਖ ਰਹਾਇਸ਼ੀ ਯੂਨਿਟ। ਅਧਿਕਾਰੀਆਂ ਨੇ ਦੱਸਿਆ ਕਿ ਦੋਹਾਂ ਮਾਮਲਿਆਂ ਵਿੱਚ ਮਾਲਕਾਂ ਨੇ ਸਟਾਪ-ਵਰਕ ਆਰਡਰਾਂ ਦੇ ਬਾਵਜੂਦ ਕੰਮ ਜਾਰੀ ਰੱਖਿਆ ਅਤੇ ਜੁਰਮਾਨੇ ਵੀ ਅਦਾ ਨਹੀਂ ਕੀਤੇ। ਇਹ ਨੋਟਿਸ ਸੰਭਾਵੀ ਖਰੀਦਦਾਰਾਂ ਅਤੇ ਲੋਨ ਦੇਣ ਵਾਲਿਆਂ ਲਈ ਚੇਤਾਵਨੀ ਹੁੰਦੇ ਹਨ ਕਿ ਜਾਇਦਾਦ ਕਾਨੂੰਨੀ ਮਿਆਰਾਂ ‘ਤੇ ਖਰੀ ਨਹੀਂ ਉਤਰਦੀ। ਸਿਟੀ ਨੇ ਸਪੱਸ਼ਟ ਕੀਤਾ ਹੈ ਕਿ ਜੇ ਮਾਲਕ ਨਿਯਮਾਂ ਅਨੁਸਾਰ ਸੋਧ ਕਰ ਲੈਂਦੇ ਹਨ ਤਾਂ ਇਹ ਨੋਟਿਸ ਹਟਾਇਆ ਜਾ ਸਕਦਾ ਹੈ।