ਬੀ.ਸੀ. ਵਿੱਚ ਟ੍ਰੈਫਿਕ ਕੈਮਰਾ ਪ੍ਰੋਗਰਾਮ ਨਾਲ ਹਜ਼ਾਰਾਂ ਡਰਾਈਵਰਾਂ ਨੂੰ ਟਿਕਟ, ਮਾਹਿਰਾਂ ਵੱਲੋਂ ਵਧਾਉਣ ਦੀ ਮੰਗ

ਬ੍ਰਿਟਿਸ਼ ਕੋਲੰਬੀਆ ਵਿੱਚ ਪਿਛਲੇ ਸਾਲ ਟ੍ਰੈਫਿਕ ਕੈਮਰਾ ਪ੍ਰੋਗਰਾਮ ਹੇਠ 1 ਲੱਖ 28 ਹਜ਼ਾਰ ਤੋਂ ਵੱਧ ਡਰਾਈਵਰਾਂ ਨੂੰ ਤੇਜ਼ ਰਫ਼ਤਾਰ ਜਾਂ ਲਾਲ ਬੱਤੀ ਦੀ ਉਲੰਘਣਾ ਕਰਨ ਲਈ ਟਿਕਟ ਜਾਰੀ ਕੀਤੇ ਗਏ। ਵੈਨਕੂਵਰ ਕੋਸਟਲ ਹੈਲਥ ਦੇ ਮੈਡੀਕਲ ਹੈਲਥ ਅਫਸਰ ਬ੍ਰੈਂਡਨ ਯਾਉ ਦਾ ਕਹਿਣਾ ਹੈ ਕਿ ਇਹ ਪ੍ਰੋਗਰਾਮ ਜਾਨਾਂ ਬਚਾਉਣ ਵਿੱਚ ਮਦਦਗਾਰ ਹੈ ਅਤੇ ਇਸਨੂੰ ਹੋਰ ਵਧਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਮੁਤਾਬਕ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਅਤੇ ਯੂਰਪ ਵਿੱਚ ਕੀਤੀ ਗਈ ਰਿਸਰਚ ਦਿਖਾਉਂਦੀ ਹੈ ਕਿ ਟ੍ਰੈਫਿਕ ਕੈਮਰੇ ਹਾਦਸਿਆਂ ਅਤੇ ਮੌਤਾਂ ਵਿੱਚ ਵੱਡੀ ਕਮੀ ਲਿਆਉਂਦੇ ਹਨ। ਅੰਕੜਿਆਂ ਅਨੁਸਾਰ, ਇਨ੍ਹਾਂ ਪ੍ਰੋਗਰਾਮਾਂ ਨਾਲ ਮੌਤਾਂ ਵਿੱਚ ਲਗਭਗ 40 ਫੀਸਦੀ ਅਤੇ ਜ਼ਖ਼ਮੀਆਂ ਵਿੱਚ 20 ਤੋਂ 50 ਫੀਸਦੀ ਤੱਕ ਘਟਾ ਆਇਆ ਹੈ। ਲੋਅਰ ਮੇਨਲੈਂਡ ਵਿੱਚ ਡੈਲਟਾ ਦੇ ਨੋਰਡਲ ਵੇਅ ਅਤੇ 84 ਐਵਿਨਿਊ ਚੌਂਕ ‘ਤੇ ਸਭ ਤੋਂ ਵੱਧ ਉਲੰਘਣਾਂ ਦਰਜ ਕੀਤੀਆਂ ਗਈਆਂ, ਜਿੱਥੇ ਹਜ਼ਾਰਾਂ ਵਾਹਨ ਕੈਮਰਿਆਂ ਵਿੱਚ ਕੈਦ ਹੋਏ। ਇਸੇ ਤਰ੍ਹਾਂ ਵੈਨਕੂਵਰ ਦੇ ਓਕ ਸਟਰੀਟ ਅਤੇ 57 ਐਵਿਨਿਊ ‘ਤੇ ਵੀ ਵੱਡੀ ਗਿਣਤੀ ਵਿੱਚ violations ਹੋਈਆਂ। ਇਸ ਵੇਲੇ ਸੂਬੇ ਵਿੱਚ 140 ਟ੍ਰੈਫਿਕ ਕੈਮਰੇ ਲੱਗੇ ਹੋਏ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਲੋਅਰ ਮੇਨਲੈਂਡ ਵਿੱਚ ਹਨ। ਸਰਕਾਰ ਦੇ ਅੰਕੜਿਆਂ ਮੁਤਾਬਕ, ਇਨ੍ਹਾਂ ਕੈਮਰਿਆਂ ਨਾਲ ਡਰਾਈਵਰਾਂ ਦੇ ਵਿਹਾਰ ਵਿੱਚ ਸੁਧਾਰ ਆਇਆ ਹੈ। ਹਾਲਾਂਕਿ ਕੁਝ ਆਲੋਚਕਾਂ ਦਾ ਕਹਿਣਾ ਹੈ ਕਿ ਇਹ ਪ੍ਰੋਗਰਾਮ ਸਿਰਫ਼ ਸੁਰੱਖਿਆ ਲਈ ਹੋਣਾ ਚਾਹੀਦਾ ਹੈ, ਨਾ ਕਿ ਰੇਵਨਿਊ ਇਕੱਠਾ ਕਰਨ ਲਈ।

ਇਸ ਲੇਖ ਨੂੰ ਸਾਂਝਾ ਕਰੋ: