ਵੈਂਕੂਵਰ ਦੇ ਵਕੀਲ ਨੂੰ ਮਨੀ ਲਾਂਡਰਿੰਗ ਮਾਮਲੇ ਵਿੱਚ 6 ਮਹੀਨੇ ਲਈ ਸਸਪੈਂਡ ਕੀਤਾ ਗਿਆ

ਵੈਂਕੂਵਰ ਦੇ ਵਕੀਲ ਟਿਮੋਥੀ ਚੀ-ਕਵਾਨ ਵਾਨ ਨੂੰ ਕਾਨੂੰਨੀ ਪੇਸ਼ੇਵਰ ਗਲਤੀਆਂ ਮੰਨਣ ਤੋਂ ਬਾਅਦ ਛੇ ਮਹੀਨੇ ਲਈ ਪ੍ਰੈਕਟਿਸ ਕਰਨ ਤੋਂ ਰੋਕ ਦਿੱਤਾ ਗਿਆ ਹੈ। ਬੀ.ਸੀ. ਲਾਅ ਸੋਸਾਇਟੀ ਨਾਲ ਹੋਏ ਇਕ ਸਹਿਮਤੀ ਸਮਝੌਤੇ ਤਹਿਤ ਵਾਨ ਨੇ 13 ਮਾਮਲਿਆਂ ਵਿੱਚ ਗਲਤ ਵਰਤਾਰਾ ਮੰਨਿਆ, ਜਿਨ੍ਹਾਂ ਵਿੱਚ ਜ਼ਿਆਦਾਤਰ ਵਿੱਤੀ ਲੈਣ-ਦੇਣ ਸ਼ਾਮਲ ਸਨ ਜੋ “ਸ਼ੱਕੀ ਹਾਲਾਤਾਂ” ਵਿੱਚ ਕੀਤੇ ਗਏ। ਦਸਤਾਵੇਜ਼ਾਂ ਮੁਤਾਬਕ ਵਾਨ ਨੇ ਆਪਣੇ ਕਲਾਇੰਟਾਂ ਬਾਰੇ ਜ਼ਰੂਰੀ ਜਾਂਚ ਨਹੀਂ ਕੀਤੀ ਅਤੇ ਕਈ ਮੌਕਿਆਂ ‘ਤੇ ਗਲਤ ਜਾਣਕਾਰੀ ਵੀ ਦਿੱਤੀ।

ਇਹ ਮਾਮਲੇ 2018 ਤੋਂ 2023 ਦਰਮਿਆਨ ਹਨ ਅਤੇ ਇਕ ਵਿਅਕਤੀ ਨਾਲ ਸੰਬੰਧਿਤ ਹਨ, ਜਿਸਨੂੰ ਦਸਤਾਵੇਜ਼ਾਂ ਵਿੱਚ “AA” ਕਿਹਾ ਗਿਆ ਹੈ। ਇਸ ਵਿਅਕਤੀ ਦੇ ਖਿਲਾਫ ਪਹਿਲਾਂ ਹੀ ਮਨੀ ਲਾਂਡਰਿੰਗ ਅਤੇ ਸੰਗਠਿਤ ਅਪਰਾਧ ਨਾਲ ਜੁੜੀਆਂ ਖਬਰਾਂ ਅਤੇ ਜਾਂਚਾਂ ਸਾਹਮਣੇ ਆ ਚੁੱਕੀਆਂ ਸਨ, ਪਰ ਵਾਨ ਨੇ ਕੋਈ ਵਾਧੂ ਜਾਂਚ ਨਹੀਂ ਕੀਤੀ। ਵਾਨ ਨੇ ਲਗਭਗ 11 ਮਿਲੀਅਨ ਡਾਲਰ ਦੇ ਲੋਨ ਅਤੇ ਮਾਰਟਗੇਜ਼ ਸੌਦਿਆਂ ਵਿੱਚ ਮਦਦ ਕੀਤੀ ਅਤੇ ਕਰੀਬ 8 ਮਿਲੀਅਨ ਡਾਲਰ ਉਸਦੇ ਟਰਸਟ account ਰਾਹੀਂ ਗੁਜ਼ਰੇ।

ਲਾਅ ਸੋਸਾਇਟੀ ਨੇ ਕਿਹਾ ਕਿ ਵਾਨ ਦਾ ਵਰਤਾਰਾ ਅਜਿਹਾ ਸੀ ਜਿਸ ਨਾਲ ਅਪਰਾਧ ਜਾਂ ਧੋਖਾਧੜੀ ਨੂੰ ਮਦਦ ਮਿਲ ਸਕਦੀ ਸੀ। ਹਾਲਾਂਕਿ, ਉਸਦਾ ਪਛਤਾਵਾ, ਪਹਿਲਾਂ ਕੋਈ ਰਿਕਾਰਡ ਨਾ ਹੋਣਾ ਅਤੇ ਸਿਖਲਾਈ ਲੈਣ ਦੇ ਯਤਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਸਜ਼ਾ ਦਿੱਤੀ ਗਈ। ਉਸਦੀ ਸਸਪੈਂਸ਼ਨ 1 ਮਈ ਤੋਂ ਲਾਗੂ ਹੋਵੇਗੀ।

ਇਸ ਲੇਖ ਨੂੰ ਸਾਂਝਾ ਕਰੋ: