ਬੀ.ਸੀ. ਨਰਸਾਂ ਵੱਲੋਂ ਹੜਤਾਲ ਵੋਟ ਦੀ ਤਿਆਰੀ, ਸੂਬੇ ਵਿੱਚ ਹੋਰ ਮਜ਼ਦੂਰੀ ਤਣਾਅ ਦੇ ਸੰਕੇਤ

ਬ੍ਰਿਟਿਸ਼ ਕੋਲੰਬੀਆ ਵਿੱਚ ਸਰਕਾਰੀ ਖੇਤਰ ਵਿੱਚ ਹੋਰ job action ਦੇ ਸੰਕੇਤ ਮਿਲ ਰਹੇ ਹਨ ਕਿਉਂਕਿ ਨਰਸਾਂ ਦੀ ਯੂਨੀਅਨ ਹੁਣ ਹੜਤਾਲ ਲਈ ਵੋਟ ਦੀ ਤਿਆਰੀ ਕਰ ਰਹੀ ਹੈ। ਵੀਰਵਾਰ ਨੂੰ ਡਾਊਨਟਾਊਨ ਵੈਨਕੂਵਰ ਵਿੱਚ 500 ਤੋਂ ਵੱਧ ਸਿਹਤ ਕਰਮਚਾਰੀਆਂ ਨੇ ਰੈਲੀ ਕਰਕੇ ਆਪਣੀ ਏਕਤਾ ਦਰਸਾਈ। ਬੀ.ਸੀ. ਨਰਸਿਜ਼ ਯੂਨੀਅਨ ਦੀ ਪ੍ਰਧਾਨ ਐਡਰੀਐਨ ਗੀਅਰ ਨੇ ਕਿਹਾ ਕਿ ਪਿਛਲੇ 25 ਸਾਲਾਂ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਉਨ੍ਹਾਂ ਨੂੰ ਇਸ ਤਰ੍ਹਾਂ ਦਾ ਕਦਮ ਚੁੱਕਣ ਬਾਰੇ ਸੋਚਣਾ ਪਿਆ ਹੈ।

ਯੂਨੀਅਨ ਦਾ ਕਹਿਣਾ ਹੈ ਕਿ ਸਿਹਤ ਅਤੇ ਸੁਰੱਖਿਆ, ਕੰਮਕਾਜੀ ਹਾਲਾਤਾਂ ਵਿੱਚ ਹਿੰਸਾ ਅਤੇ BENEFITS ਸਮੇਤ ਕਈ ਮੁੱਦਿਆਂ ‘ਤੇ ਗੱਲਬਾਤ ਠੱਪ ਹੋ ਚੁੱਕੀ ਹੈ। ਸੂਬਾਈ ਸਰਕਾਰ ਅਤੇ ਹੈਲਥ ਐਮਪਲਾਇਰਜ਼ ਐਸੋਸੀਏਸ਼ਨ ਨਾਲ ਚੱਲ ਰਹੀਆਂ ਵਾਰਤਾਂ 20 ਅਪ੍ਰੈਲ ਅਟਕ ਗਈਆਂ ਸਨ। ਪ੍ਰੀਮੀਅਰ ਡੇਵਿਡ ਏਬੀ ਨੇ ਯਕੀਨ ਦਵਾਇਆ ਹੈ ਕਿ ਸਮਝੌਤਾ ਹੋ ਜਾਵੇਗਾ, ਪਰ ਯੂਨੀਅਨ ਦਾ ਕਹਿਣਾ ਹੈ ਕਿ ਅਜੇ ਕਾਫ਼ੀ ਕੰਮ ਬਾਕੀ ਹੈ।

ਇਸ ਦੇ ਨਾਲ ਹੀ ਬੀ.ਸੀ. ਵਿੱਚ ਹੋਰ LABOUR ISSUES ਵੀ ਉਭਰ ਰਹੇ ਹਨ, ਜਿਵੇਂ ਕਿ 911 ਡਿਸਪੈਚਰ ਵੀ ਮਈ ਦੇ ਵਿਚਕਾਰ ਹੜਤਾਲ ਵੋਟ ਕਰਨ ਜਾ ਰਹੇ ਹਨ। LABOUR ANALYSISTS ਕਹਿੰਦੇ ਹਨ ਕਿ ਸਰਕਾਰ ਨੂੰ ਬਜਟ ਦੀ ਪਾਬੰਦੀ ਅਤੇ ਯੂਨੀਅਨਾਂ ਦੀਆਂ ਮੰਗਾਂ ਵਿਚਕਾਰ ਸੰਤੁਲਨ ਬਣਾਉਣਾ ਪੈ ਰਿਹਾ ਹੈ।

ਨਰਸਾਂ ਦੀ ਹੜਤਾਲ ਵੋਟ 8 ਤੋਂ 11 ਮਈ ਤੱਕ ਹੋਵੇਗੀ, ਹਾਲਾਂਕਿ ਯੂਨੀਅਨ ਨੇ ਸਪੱਸ਼ਟ ਕੀਤਾ ਹੈ ਕਿ ਜ਼ਰੂਰੀ ਸੇਵਾਵਾਂ ਜਾਰੀ ਰਹਿਣਗੀਆਂ ਅਤੇ ਮਰੀਜ਼ਾਂ ਦੀ ਦੇਖਭਾਲ ‘ਤੇ ਕੋਈ ਅਸਰ ਨਹੀਂ ਪੈਣ ਦਿੱਤਾ ਜਾਵੇਗਾ।

ਇਸ ਲੇਖ ਨੂੰ ਸਾਂਝਾ ਕਰੋ: