ਨੌਜਵਾਨਾਂ ਨੂੰ ਭਰਤੀ ਕਰ ਕੇ ਅਮਰੀਕੀ ਕਾਂਸੂਲੇਟ ਅਤੇ ਹੋਰ ਥਾਵਾਂ ਤੇ ਹੋ ਰਹੇ ਨੇ ਹਮਲੇ: ਟੋਰਾਂਟੋ ਪੁਲਿਸ

ਟੋਰਾਂਟੋ ਪੁਲਿਸ ਨੇ ਕਿਹਾ ਹੈ ਕਿ ਉਹ ਇੱਕ ਅਜਿਹੇ ਨੈੱਟਵਰਕ ਦੀ ਜਾਂਚ ਕਰ ਰਹੀ ਹੈ ਜਿਸ ਵਿੱਚ ਨੌਜਵਾਨਾਂ ਨੂੰ hire ਕਰ ਕੇ ਟੋਰਾਂਟੋ ਭਰ ਵਿੱਚ ਗੋਲੀਬਾਰੀ ਕਰਨ ਲਈ ਵਰਤਿਆ ਜਾ ਰਿਹਾ ਹੈ, ਜਿਸ ਵਿੱਚ ਯਹੂਦੀ ਸਕੂਲ, ਸਿਨਾਗੌਗ ਅਤੇ ਅਮਰੀਕੀ ਕਾਂਸੂਲੇਟ ਵਰਗੇ ਸੰਵੇਦਨਸ਼ੀਲ ਟਾਰਗੇਟ ਵੀ ਸ਼ਾਮਲ ਹਨ। ਪੁਲਿਸ ਨੇ ਇਹ ਵੀ ਪੁਸ਼ਟੀ ਕੀਤੀ ਹੈ ਕਿ ਪਿਛਲੇ ਹਫ਼ਤੇ ਇੱਕ ਛਾਪੇਮਾਰੀ ਦੌਰਾਨ ਟੋਰਾਂਟੋ ਪੁਲਿਸ ਕਾਂਸਟੇਬਲ ਮਾਰਕ ਪਿਨਿਜ਼ੋਟੋ ਦੀ ਮੌਤ ਹੋ ਗਈ ਸੀ, ਜੋ ਨੌਰਥ ਯਾਰਕ ਵਿੱਚ ਇੱਕ ਇਮਾਰਤ ‘ਤੇ ਸਰਚ ਵਾਰੰਟ ਤਹਿਤ ਕਾਰਵਾਈ ਕਰਦੇ ਹੋਏ ਹੋਈ ਗੋਲੀਬਾਰੀ ਨਾਲ ਜੁੜੀ ਹੋਈ ਸੀ। ਇਹ ਘਟਨਾ 10 ਮਾਰਚ ਨੂੰ ਹੋਏ ਕਾਂਸੂਲੇਟ ਗੋਲੀਕਾਂਡ ਸਮੇਤ ਕਈ ਹਮਲਿਆਂ ਦੀ ਜਾਂਚ ਦਾ ਹਿੱਸਾ ਹੈ।

ਪੁਲਿਸ ਮੁਖੀ ਮਾਇਰੋਨ ਡੈਮਕੀਵ ਅਤੇ ਡਿਟੈਕਟਿਵ ਓਪਰੇਸ਼ਨਜ਼ ਦੇ ਚੀਫ਼ ਸੁਪਰਿੰਟੈਂਡੈਂਟ ਜੋ ਮੈਥਿਊਜ਼ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਇਹ ਸਾਰੇ ਹਮਲੇ ਇੱਕੋ ਜਿਹੇ ਤਰੀਕੇ ਨਾਲ ਕੀਤੇ ਗਏ ਸਨ। ਉਨ੍ਹਾਂ ਅਨੁਸਾਰ ਨੌਜਵਾਨਾਂ ਨੂੰ ਐਨਕ੍ਰਿਪਟਡ ਮੈਸੇਜਿੰਗ ਐਪਸ ਰਾਹੀਂ ਭਰਤੀ ਕੀਤਾ ਜਾ ਰਿਹਾ ਸੀ ਅਤੇ ਉਨ੍ਹਾਂ ਨੂੰ ਤਦ ਹੀ ਭੁਗਤਾਨ ਮਿਲਦਾ ਸੀ ਜਦੋਂ ਉਹ ਆਪਣੇ ਅਪਰਾਧ ਦੀ ਵੀਡੀਓ ਸਬੂਤ ਵਜੋਂ ਭੇਜਦੇ ਸਨ। ਪੁਲਿਸ ਨੇ ਕਿਹਾ ਕਿ ਉਹ ਅਜੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਸ ਦੇ ਪਿੱਛੇ ਕੌਣ ਹੈ ਅਤੇ ਇਸ ਲਈ ਆਰਸੀਐਮਪੀ ਅਤੇ ਐਫਬੀਆਈ ਨਾਲ ਸਹਿਯੋਗ ਕੀਤਾ ਜਾ ਰਿਹਾ ਹੈ।

ਜਾਂਚ ਦੌਰਾਨ ਦੋ ਹਥਿਆਰ—ਇੱਕ 9 ਮਿਲੀਮੀਟਰ ਅਤੇ ਇੱਕ .45 ਕੈਲੀਬਰ ਪਿਸਤੌਲ—ਬਰਾਮਦ ਕੀਤੇ ਗਏ ਹਨ, ਜੋ ਅਮਰੀਕਾ ਤੋਂ ਆਏ ਸਨ। ਪੁਲਿਸ ਨੇ ਦੱਸਿਆ ਕਿ ਇਹ ਹਥਿਆਰ ਘੱਟੋ-ਘੱਟ 27 ਗੋਲੀਬਾਰੀ ਘਟਨਾਵਾਂ ਨਾਲ ਜੁੜੇ ਹੋ ਸਕਦੇ ਹਨ। ਕਾਂਸਟੇਬਲ ਪਿਨਿਜ਼ੋਟੋ ਦੇ ਕਤਲ ਦੇ ਮਾਮਲੇ ਵਿੱਚ ਸ਼ੱਕੀ ਹਾਲੇ ਹਿਰਾਸਤ ਵਿੱਚ ਹੈ ਅਤੇ ਉਸ ‘ਤੇ ਫਸਟ ਡਿਗਰੀ ਮਰਡਰ ਦਾ ਦੋਸ਼ ਲਗਾਇਆ ਜਾਵੇਗਾ।

ਇਸ ਲੇਖ ਨੂੰ ਸਾਂਝਾ ਕਰੋ: