ਕੈਨੇਡਾ ਦੇ ਪ੍ਰਸਿੱਧ ਪੱਤਰਕਾਰ ਲੌਇਡ ਰਾਬਰਟਸਨ ਦਾ 92 ਸਾਲ ਦੀ ਉਮਰ ਵਿੱਚ ਦੇਹਾਂਤ

ਕੈਨੇਡਾ ਦੇ ਮਸ਼ਹੂਰ ਬਰਾਡਕਾਸਟਰ ਅਤੇ CTV National News ਦੇ ਸਾਬਕਾ ਮੁੱਖ ਐਂਕਰ ਲੌਇਡ ਰਾਬਰਟਸਨ ਦਾ 92 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੇ ਪਰਿਵਾਰ ਮੁਤਾਬਕ ਰਾਬਰਟਸਨ ਨੇ ਮੰਗਲਵਾਰ ਸ਼ਾਮ ਆਖਰੀ ਸਾਹ ਲਿਆ।

ਰਾਬਰਟਸਨ ਦਾ ਪੱਤਰਕਾਰਤਾ ਦਾ ਸਫ਼ਰ 1952 ਵਿੱਚ ਆਪਣੇ ਜਨਮ ਸ਼ਹਿਰ ਸਟ੍ਰੈਟਫੋਰਡ, ਓਨਟਾਰੀਓ ਦੇ ਇੱਕ ਸਥਾਨਕ ਰੇਡੀਓ ਸਟੇਸ਼ਨ ਤੋਂ ਸ਼ੁਰੂ ਹੋਇਆ। 1956 ਵਿੱਚ ਉਨ੍ਹਾਂ ਨੇ CBC ਨਾਲ ਰਾਸ਼ਟਰੀ ਟੈਲੀਵਿਜ਼ਨ 'ਤੇ ਸ਼ੁਰੂਆਤ ਕੀਤੀ ਅਤੇ 1976 ਵਿੱਚ CTV National News ਨਾਲ ਜੁੜ ਗਏ। 1984 ਵਿੱਚ ਉਹ CTV ਦੇ ਮੁੱਖ ਐਂਕਰ ਬਣੇ ਅਤੇ 2011 ਤੱਕ ਇਹ ਜ਼ਿੰਮੇਵਾਰੀ ਨਿਭਾਉਂਦੇ ਰਹੇ।

ਆਪਣੇ 60 ਸਾਲ ਤੋਂ ਵੱਧ ਦੇ ਕਰੀਅਰ ਦੌਰਾਨ ਉਨ੍ਹਾਂ ਨੇ ਦੁਨੀਆ ਦੀਆਂ ਕਈ ਇਤਿਹਾਸਕ ਘਟਨਾਵਾਂ ਦੀ ਰਿਪੋਰਟਿੰਗ ਕੀਤੀ, ਜਿਨ੍ਹਾਂ ਵਿੱਚ ਬਰਲਿਨ ਦੀ ਕੰਧ ਦਾ ਡਿੱਗਣਾ ਅਤੇ 11 ਸਤੰਬਰ 2001 ਦੇ ਅਮਰੀਕਾ 'ਤੇ ਅੱਤਵਾਦੀ ਹਮਲੇ ਸ਼ਾਮਲ ਹਨ। ਆਪਣੀ ਆਖਰੀ ਨਿਊਜ਼ ਪ੍ਰਸਾਰਣ ਦੌਰਾਨ ਉਨ੍ਹਾਂ ਨੇ ਕਿਹਾ ਸੀ ਕਿ ਇਤਿਹਾਸ ਨੂੰ ਇੰਨੇ ਨੇੜੇ ਤੋਂ ਦੇਖਣਾ ਅਤੇ ਕੈਨੇਡਾ ਦੀ ਤਰੱਕੀ ਦਾ ਗਵਾਹ ਬਣਨਾ ਉਨ੍ਹਾਂ ਲਈ ਇੱਕ ਵੱਡਾ ਸਨਮਾਨ ਰਿਹਾ।

ਇਸ ਲੇਖ ਨੂੰ ਸਾਂਝਾ ਕਰੋ: