ਟਰੰਪ ਦੇ ਨਵੇਂ ਟੈਰਿਫ਼ ਅਦਾਲਤੀ ਚੁਣੌਤੀ ਦਾ ਸਾਹਮਣਾ ਕਰ ਸਕਦੇ ਹਨ, ਪਰ ਕਾਮਯਾਬੀ ਦੀ ਗਾਰੰਟੀ ਨਹੀਂ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੈਨੇਡਾ ਦੇ ਕੁਝ ਉਤਪਾਦਾਂ 'ਤੇ 50 ਫ਼ੀਸਦੀ ਟੈਰਿਫ਼ ਲਗਾਉਣ ਲਈ 1930 ਦੇ ਟੈਰਿਫ਼ ਐਕਟ ਦੀ ਧਾਰਾ 338 ਦੀ ਵਰਤੋਂ ਕੀਤੀ ਹੈ। ਇਹ ਕਾਨੂੰਨ ਬਣਨ ਤੋਂ ਬਾਅਦ ਪਹਿਲੀ ਵਾਰ ਵਰਤਿਆ ਗਿਆ ਹੈ। ਵਪਾਰ ਕਾਨੂੰਨ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਜੇ ਇਹ ਟੈਰਿਫ਼ ਲਾਗੂ ਹੁੰਦੇ ਹਨ ਤਾਂ ਅਮਰੀਕੀ importers ਅਦਾਲਤ ਵਿੱਚ ਚੁਣੌਤੀ ਦੇ ਸਕਦੇ ਹਨ, ਪਰ ਇਹ ਜ਼ਰੂਰੀ ਨਹੀਂ ਕਿ ਉਹ ਕਾਮਯਾਬ ਹੋਣ। ਟਰੰਪ ਦਾ ਦੋਸ਼ ਹੈ ਕਿ ਕੈਨੇਡਾ ਨੇ ਅਮਰੀਕਾ ਨਾਲ ਵਪਾਰ ਵਿੱਚ ਭੇਦਭਾਵ ਕੀਤਾ ਹੈ। ਉਨ੍ਹਾਂ ਨੇ ਤਿੰਨ ਮੁੱਖ ਕਾਰਨ ਗਿਣਾਏ ਹਨ—ਅੱਠ ਸੂਬਿਆਂ ਵੱਲੋਂ ਅਮਰੀਕੀ ਸ਼ਰਾਬ 'ਤੇ ਪਾਬੰਦੀ, ਡੇਅਰੀ ਉਤਪਾਦਾਂ ਲਈ ਸੀਮਤ ਪਹੁੰਚ ਅਤੇ ਕੁਝ ਅਮਰੀਕੀ ਵਾਹਨਾਂ 'ਤੇ ਕੋਟੇ। ਮਾਹਿਰਾਂ ਦਾ ਮੰਨਣਾ ਹੈ ਕਿ ਇਹ ਕਦਮ ਕਾਨੂੰਨੀ ਕਾਰਵਾਈ ਨਾਲੋਂ ਵੱਧ ਕੈਨੇਡਾ 'ਤੇ ਦਬਾਅ ਬਣਾਉਣ ਅਤੇ ਵਪਾਰਕ ਗੱਲਬਾਤ ਵਿੱਚ ਆਪਣੀ ਪਕੜ ਮਜ਼ਬੂਤ ਕਰਨ ਦੀ ਰਣਨੀਤੀ ਹੋ ਸਕਦੀ ਹੈ। ਇਹ ਟੈਰਿਫ਼ 19 ਅਗਸਤ ਤੋਂ ਲਾਗੂ ਹੋਣੇ ਹਨ, ਹਾਲਾਂਕਿ ਗੱਲਬਾਤ ਦੌਰਾਨ ਇਨ੍ਹਾਂ ਵਿੱਚ ਤਬਦੀਲੀ ਵੀ ਹੋ ਸਕਦੀ ਹੈ।

ਇਸ ਲੇਖ ਨੂੰ ਸਾਂਝਾ ਕਰੋ: