ਟਰੰਪ ਦੇ ਨਵੇਂ ਟੈਰਿਫ਼ਾਂ ਤੋਂ ਬਾਅਦ ਕੈਨੇਡਾ-ਅਮਰੀਕਾ ਗੋਰਡੀ ਹੋਵ ਪੁਲ ਦਾ ਸਾਂਝਾ ਉਦਘਾਟਨ ਰੱਦ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਕੈਨੇਡਾ ਦੇ ਕੁਝ ਉਤਪਾਦਾਂ 'ਤੇ 50 ਫ਼ੀਸਦੀ ਟੈਰਿਫ਼ ਲਗਾਉਣ ਦੀ ਧਮਕੀ ਤੋਂ ਬਾਅਦ ਕੈਨੇਡਾ ਨੇ ਗੋਰਡੀ ਹੋਵ ਇੰਟਰਨੈਸ਼ਨਲ ਬ੍ਰਿਜ ਦੇ ਸਾਂਝੇ ਉਦਘਾਟਨ ਸਮਾਰੋਹ ਤੋਂ ਪਿੱਛੇ ਹਟਣ ਦਾ ਫ਼ੈਸਲਾ ਕੀਤਾ ਹੈ।

ਕੈਨੇਡਾ ਦੇ Infrastructure Minister ਗ੍ਰੇਗਰ ਰਾਬਰਟਸਨ ਦੇ ਦਫ਼ਤਰ ਨੇ ਕਿਹਾ ਕਿ ਮੌਜੂਦਾ ਵਪਾਰਕ ਤਣਾਅ ਦੇ ਮੱਦੇਨਜ਼ਰ ਦੋਵੇਂ ਦੇਸ਼ਾਂ ਵੱਲੋਂ ਇਕੱਠੇ ਜਸ਼ਨ ਮਨਾਉਣਾ ਢੁੱਕਵਾਂ ਨਹੀਂ ਹੈ। ਹੁਣ 24 ਜੁਲਾਈ ਨੂੰ ਕੈਨੇਡਾ ਆਪਣਾ ਵੱਖਰਾ ਸਮਾਰੋਹ ਕਰੇਗਾ, ਜਦਕਿ ਪੁਲ 27 ਜੁਲਾਈ ਨੂੰ ਆਵਾਜਾਈ ਲਈ ਖੋਲ੍ਹਿਆ ਜਾਵੇਗਾ। ਇਹ ਪੁਲ ਵਿੰਡਸਰ (ਓਨਟਾਰੀਓ) ਨੂੰ ਡਿਟਰਾਇਟ (ਮਿਸ਼ੀਗਨ) ਨਾਲ ਜੋੜੇਗਾ ਅਤੇ ਇਸ ਦੀ ਉਸਾਰੀ 'ਤੇ ਕੈਨੇਡਾ ਨੇ ਲਗਭਗ 6.4 ਬਿਲੀਅਨ ਡਾਲਰ ਖਰਚ ਕੀਤੇ ਹਨ। ਹਾਲ ਹੀ ਵਿੱਚ ਕੈਨੇਡਾ ਅਤੇ ਅਮਰੀਕਾ ਵਿਚਕਾਰ 15 ਸਾਲਾਂ ਲਈ ਟੋਲ ਆਮਦਨ ਸਾਂਝੀ ਕਰਨ ਦਾ ਨਵਾਂ ਸਮਝੌਤਾ ਵੀ ਹੋਇਆ ਹੈ, ਪਰ ਇਸ ਦੀਆਂ ਪੂਰੀਆਂ ਸ਼ਰਤਾਂ ਅਜੇ ਜਨਤਕ ਨਹੀਂ ਕੀਤੀਆਂ ਗਈਆਂ। ਕੈਨੇਡਾ ਸਰਕਾਰ ਦਾ ਕਹਿਣਾ ਹੈ ਕਿ ਪੁਲ ਦੀ ਸ਼ੁਰੂਆਤ ਤੈਅ ਸਮੇਂ ਅਨੁਸਾਰ ਹੀ ਹੋਵੇਗੀ।

ਇਸ ਲੇਖ ਨੂੰ ਸਾਂਝਾ ਕਰੋ: