ਕੈਨੇਡਾ ਦੇ ਪ੍ਰੀਮੀਅਰ ਅੱਜ ਪ੍ਰਧਾਨ ਮੰਤਰੀ ਮਾਰਕ ਕਾਰਨੀ ਨਾਲ ਕਰਨਗੇ ਮੀਟਿੰਗ

ਕੈਨੇਡਾ ਦੇ ਪ੍ਰੀਮੀਅਰ ਅੱਜ ਪ੍ਰਧਾਨ ਮੰਤਰੀ ਮਾਰਕ ਕਾਰਨੀ ਨਾਲ ਮੀਟਿੰਗ ਕਰਨਗੇ, ਜਿੱਥੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਕੈਨੇਡੀਅਨ ਸਮਾਨ 'ਤੇ 50 ਫ਼ੀਸਦੀ ਟੈਰਿਫ਼ ਲਗਾਉਣ ਦੀ ਧਮਕੀ ਸਭ ਤੋਂ ਵੱਡਾ ਮੁੱਦਾ ਰਹੇਗਾ। ਸੂਬਾਈ ਆਗੂਆਂ ਦਾ ਕਹਿਣਾ ਹੈ ਕਿ ਹੁਣ ਵਪਾਰਕ ਗੱਲਬਾਤ ਵਿੱਚ "ਨਵੀਂ ਤਾਤਕਾਲਤਾ" ਆ ਗਈ ਹੈ ਅਤੇ ਉਹ ਫੈਡਰਲ ਸਰਕਾਰ ਤੋਂ ਸਪੱਸ਼ਟ ਰਣਨੀਤੀ ਸੁਣਨਾ ਚਾਹੁੰਦੇ ਹਨ। ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਕਿਹਾ ਕਿ ਕੈਨੇਡਾ ਨੂੰ "ਟੀਮ ਕੈਨੇਡਾ" ਵਜੋਂ ਇਕਜੁੱਟ ਰਹਿਣਾ ਪਵੇਗਾ। ਉਨ੍ਹਾਂ ਕਿਹਾ ਕਿ ਟਰੰਪ ਹਰ ਰੋਜ਼ ਆਪਣਾ ਰੁਖ ਬਦਲਦੇ ਹਨ, ਇਸ ਲਈ ਕਮਜ਼ੋਰੀ ਨਹੀਂ, ਸਗੋਂ ਮਜ਼ਬੂਤੀ ਨਾਲ ਗੱਲਬਾਤ ਕਰਨੀ ਚਾਹੀਦੀ ਹੈ। ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਅਤੇ ਸਸਕੈਚਵਨ ਦੇ ਪ੍ਰੀਮੀਅਰ ਸਕਾਟ ਮੋ ਨੇ ਵੀ ਉਮੀਦ ਜਤਾਈ ਕਿ ਅਗਲੇ ਇੱਕ ਮਹੀਨੇ ਵਿੱਚ ਨਵੇਂ CUSMA ਵਪਾਰਕ ਸਮਝੌਤੇ ਲਈ ਤਰੱਕੀ ਹੋ ਸਕਦੀ ਹੈ। ਪ੍ਰੀਮੀਅਰਾਂ ਦਾ ਕਹਿਣਾ ਹੈ ਕਿ ਲੱਕੜ, ਸਟੀਲ, ਐਲੂਮੀਨੀਅਮ, ਆਟੋ ਅਤੇ ਮੈਨੂਫੈਕਚਰਿੰਗ ਸਮੇਤ ਸਾਰੇ ਪ੍ਰਭਾਵਿਤ ਖੇਤਰਾਂ ਨੂੰ ਸ਼ਾਮਲ ਕਰਦਾ ਇੱਕ ਸਮਝੌਤਾ ਹੀ ਸਭ ਤੋਂ ਵਧੀਆ ਹੱਲ ਹੋਵੇਗਾ। ਇਸ ਦੇ ਨਾਲ ਹੀ ਉਹ ਚਾਹੁੰਦੇ ਹਨ ਕਿ ਓਟਾਵਾ ਵਪਾਰਕ ਗੱਲਬਾਤ ਦੌਰਾਨ ਸੂਬਿਆਂ ਨਾਲ ਲਗਾਤਾਰ ਸਲਾਹ-ਮਸ਼ਵਰਾ ਕਰਦਾ ਰਹੇ।

ਇਸ ਲੇਖ ਨੂੰ ਸਾਂਝਾ ਕਰੋ: