ਵੈਨਕੂਵਰ ਵਿੱਚ ਸੋਮਵਾਰ ਤੋਂ ਦੋ ਅਹਿਮ ਸੜਕਾਂ ਬੰਦ, ਟ੍ਰੈਫਿਕ ਪ੍ਰਭਾਵਿਤ ਹੋਵੇਗੀ
ਵੈਨਕੂਵਰ ਵਿੱਚ ਸੋਮਵਾਰ ਤੋਂ ਦੋ ਅਹਿਮ ਸੜਕਾਂ ਬੰਦ ਕੀਤੀਆਂ ਜਾ ਰਹੀਆਂ ਹਨ, ਜਿਸ ਕਾਰਨ ਆਵਾਜਾਈ 'ਤੇ ਵੱਡਾ ਅਸਰ ਪੈਣ ਦੀ ਉਮੀਦ ਹੈ। ਸਭ ਤੋਂ ਵੱਡਾ ਪ੍ਰਭਾਵ ਵੈਸਟ ਬ੍ਰਾਡਵੇਅ 'ਤੇ ਪਵੇਗਾ, ਜਿੱਥੇ ਕੈਂਬੀ ਸਟਰੀਟ ਤੋਂ ਐਲਬਰਟਾ ਸਟਰੀਟ ਤੱਕ ਦਾ ਹਿੱਸਾ ਸਵੇਰੇ 6 ਵਜੇ ਤੋਂ ਪੂਰੀ ਤਰ੍ਹਾਂ ਬੰਦ ਰਹੇਗਾ। ਇਹ ਬੰਦਿਸ਼ ਬ੍ਰਾਡਵੇ ਸਬਵੇ ਪ੍ਰੋਜੈਕਟ ਦੇ ਕੰਮ ਨੂੰ ਅੱਗੇ ਵਧਾਉਣ ਲਈ ਕੀਤੀ ਜਾ ਰਹੀ ਹੈ। ਇਸ ਦੌਰਾਨ ਵਾਹਨਾਂ ਨੂੰ ਵੈਸਟ 8th ਐਵੇਨਿਊ ਰਾਹੀਂ ਡਾਈਵਰਟ ਕੀਤਾ ਜਾਵੇਗਾ, ਜਦਕਿ ਪੈਦਲ ਯਾਤਰੀਆਂ ਲਈ ਕਾਰੋਬਾਰਾਂ, ਸੇਵਾਵਾਂ ਅਤੇ ਰਿਹਾਇਸ਼ਾਂ ਤੱਕ ਪਹੁੰਚ ਖੁੱਲ੍ਹੀ ਰਹੇਗੀ। ਇਸ ਹਿੱਸੇ ਵਿੱਚ ਸੜਕ ਦੇ ਪੈਨਲ ਹਟਾ ਕੇ ਸਟੇਸ਼ਨ ਉੱਪਰ backfill, ਸਥਾਈ ਯੂਟਿਲਿਟੀਆਂ ਦੀ ਸਥਾਪਨਾ ਅਤੇ ਚਾਰ ਲੇਨਾਂ ਵਾਲੀ ਨਵੀਂ ਸੜਕ ਤਿਆਰ ਕੀਤੀ ਜਾਵੇਗੀ। ਇਹ ਕੰਮ ਇਸ ਸਾਲ ਦੇ ਅੰਤ ਤੱਕ ਜਾਰੀ ਰਹਿਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ, ਨੌਰਥਵੈਸਟ ਮਰੀਨ ਡਰਾਈਵ 'ਤੇ ਸਪੈਨਿਸ਼ ਬੈਂਕਸ ਕ੍ਰੀਕ ਨੇੜੇ ਵੀ ਸੋਮਵਾਰ ਤੋਂ 30 ਸਤੰਬਰ ਤੱਕ ਆਵਾਜਾਈ ਬੰਦ ਰਹੇਗੀ। ਇੱਥੇ ਪੁਰਾਣੇ ਲੱਕੜ ਦੇ ਕਲਵਰਟ ਨੂੰ ਬਦਲਿਆ ਜਾਵੇਗਾ ਤਾਂ ਜੋ ਸੈਲਮਨ ਮੱਛੀਆਂ ਨੂੰ ਅੰਡੇ ਦੇਣ ਲਈ ਕ੍ਰੀਕ ਵਿੱਚ ਜਾਣ ਦਾ ਰਸਤਾ ਮੁੜ ਖੁੱਲ੍ਹ ਸਕੇ। ਇਸ ਦੌਰਾਨ ਟ੍ਰੈਫਿਕ ਨੂੰ ਵੈਸਟ 4th ਐਵੇਨਿਊ ਅਤੇ ਚਾਂਸਲਰ ਬੁਲੇਵਾਰਡ ਰਾਹੀਂ ਡਾਈਵਰਟ ਕੀਤਾ ਜਾਵੇਗਾ।