ਕੈਨੇਡਾ ਦੀ ਇੱਕ ਸਰਕਾਰੀ ਵੈੱਬਸਾਈਟ ਨੂੰ AI ਏਜੰਟਾਂ ਵੱਲੋਂ ਹੈਕ ਕਰਨ ਦੀ ਕੋਸ਼ਿਸ਼

ਕੈਨੇਡਾ ਦੀ ਇੱਕ ਸਰਕਾਰੀ ਵੈੱਬਸਾਈਟ ਨੂੰ Artificial Intelligence ਏਜੰਟਾਂ ਵੱਲੋਂ ਹੈਕ ਕਰਨ ਦੀ ਕੋਸ਼ਿਸ਼ ਕੀਤੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ, ਹਾਲਾਂਕਿ ਕੈਨੇਡਾ ਸਰਕਾਰ ਦਾ ਕਹਿਣਾ ਹੈ ਕਿ ਸਰਕਾਰੀ ਸਿਸਟਮ ਨਾਲ ਛੇੜਛਾੜ ਹੋਣ ਦੇ ਕੋਈ ਸੰਕੇਤ ਨਹੀਂ ਮਿਲੇ। AI ਰਿਸਰਚ ਫਰਮ Transluce ਮੁਤਾਬਕ, AI ਏਜੰਟਾਂ ਨੇ 28 ਮਈ ਅਤੇ 9 ਜੂਨ ਨੂੰ Library and Archives Canada ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ। ਕੰਪਨੀ ਨੇ ਕਿਹਾ ਕਿ ਇਨ੍ਹਾਂ ਕੋਸ਼ਿਸ਼ਾਂ ਵਿੱਚ ਕੁਝ ਅਜਿਹੇ ਤਰੀਕੇ ਵਰਤੇ ਗਏ ਜੋ ਪਹਿਲਾਂ OpenAI ਨਾਲ ਜੋੜੀ ਗਈ AI ਏਜੰਟ ਗਤੀਵਿਧੀ ਨਾਲ ਮਿਲਦੇ-ਜੁਲਦੇ ਸਨ, ਪਰ Transluce ਨੇ ਇਨ੍ਹਾਂ ਕੋਸ਼ਿਸ਼ਾਂ ਨੂੰ OpenAI ਨਾਲ ਪੱਕੇ ਤੌਰ ’ਤੇ ਨਹੀਂ ਜੋੜਿਆ। Canadian Centre for Cyber Security ਨੇ ਕਿਹਾ ਹੈ ਕਿ ਉਸ ਨੂੰ ਸ਼ੱਕੀ AI ਗਤੀਵਿਧੀ ਬਾਰੇ ਰਿਪੋਰਟਾਂ ਦੀ ਜਾਣਕਾਰੀ ਹੈ, ਪਰ ਇਸ ਸਮੇਂ ਸਰਕਾਰੀ ਸਿਸਟਮ ਹੈਕ ਹੋਣ ਦਾ ਕੋਈ ਸਬੂਤ ਨਹੀਂ ਹੈ। OpenAI ਨੇ ਵੀ ਕਿਹਾ ਹੈ ਕਿ ਉਸ ਨੂੰ ਕੈਨੇਡੀਅਨ ਸਰਕਾਰੀ ਵੈੱਬਸਾਈਟਾਂ ਤੋਂ ਜਨਤਕ ਤੌਰ ’ਤੇ ਉਪਲਬਧ ਜਾਣਕਾਰੀ ਤੱਕ ਪਹੁੰਚ ਕਰਨ ਦੀਆਂ ਕੋਸ਼ਿਸ਼ਾਂ ਬਾਰੇ ਰਿਪੋਰਟਾਂ ਦਾ ਪਤਾ ਹੈ ਅਤੇ ਕੰਪਨੀ ਮਾਮਲੇ ਦੀ ਸਮੀਖਿਆ ਕਰ ਰਹੀ ਹੈ। Transluce ਮੁਤਾਬਕ, Portuguese web archive arquivo.pt ਨੇ Library and Archives Canada ਦੀ ਇੱਕ ਸਰਵਿਸ ’ਤੇ 28 ਮਈ ਅਤੇ 9 ਜੂਨ ਨੂੰ 899 requests ਰਿਕਾਰਡ ਕੀਤੀਆਂ, ਜਿਨ੍ਹਾਂ ਵਿੱਚ ਕੁਝ ਮੁੱਢਲੀਆਂ ਹੈਕਿੰਗ ਕੋਸ਼ਿਸ਼ਾਂ ਵਰਗੀਆਂ ਗਤੀਵਿਧੀਆਂ ਵੀ ਸ਼ਾਮਲ ਸਨ। ਇਹ ਘਟਨਾ ਅਜਿਹੇ ਸਮੇਂ ਸਾਹਮਣੇ ਆਈ ਹੈ ਜਦੋਂ ਦੁਨੀਆ ਭਰ ਦੀਆਂ ਸਰਕਾਰਾਂ AI ਤਕਨਾਲੋਜੀ ਦੇ ਤੇਜ਼ ਵਿਕਾਸ ਨਾਲ ਜੁੜੇ ਸਾਈਬਰ ਸੁਰੱਖਿਆ ਖਤਰਿਆਂ ਨਾਲ ਨਜਿੱਠਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਹਾਲ ਹੀ ਵਿੱਚ ਆਸਟ੍ਰੇਲੀਆ ਨੇ ਵੀ ਦੱਸਿਆ ਸੀ ਕਿ ਇੱਕ AI ਏਜੰਟ ਨੇ ਸਰਕਾਰੀ ਹੈਲਥ ਡਾਟਾ ਪੋਰਟਲ ਤੱਕ ਗੈਰ-ਅਧਿਕਾਰਤ ਪਹੁੰਚ ਬਣਾਈ ਸੀ।

ਇਸ ਲੇਖ ਨੂੰ ਸਾਂਝਾ ਕਰੋ: