ਨਿਊਯਾਰਕ ਦੇ Airport ’ਤੇ ਵਾਪਰਿਆ ਵੱਡਾ ਹਾਦਸਾ, ਦੋ ਪਾਇਲਟਾਂ ਦੀ ਮੌਤ

ਨਿਊਯਾਰਕ ਦੇ LaGuardia Airport ’ਤੇ ਐਤਵਾਰ ਰਾਤ ਇੱਕ ਵੱਡਾ ਹਾਦਸਾ ਵਾਪਰਿਆ, ਜਦੋਂ ਮਾਂਟਰੀਅਲ ਤੋਂ ਉੱਡੀ Air Canada ਦੀ ਇੱਕ ਉਡਾਣ ਰਨਵੇ ’ਤੇ ਮੌਜੂਦ ਫਾਇਰ ਟਰੱਕ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਦੋ ਪਾਇਲਟਾਂ ਦੀ ਮੌਤ ਹੋ ਗਈ ਹੈ ਅਤੇ ਕਈ ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਹਨ। ਇਹ ਉਡਾਣ Jazz Aviation ਵੱਲੋਂ ਚਲਾਈ ਜਾ ਰਹੀ ਸੀ ਅਤੇ ਇਸ ਵਿੱਚ ਕੁੱਲ 76 ਲੋਕ ਸਵਾਰ ਸਨ।

ਅਧਿਕਾਰੀਆਂ ਅਨੁਸਾਰ, ਜਹਾਜ਼ ਵਿੱਚ ਸਵਾਰ 72 ਯਾਤਰੀਆਂ ਅਤੇ 4 ਕਰੂ ਮੈਂਬਰਾਂ ਦੀ ਪਛਾਣ ਕਰ ਲਈ ਗਈ ਹੈ। 41 ਲੋਕਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਜਿਨ੍ਹਾਂ ਵਿੱਚੋਂ 32 ਨੂੰ ਬਾਅਦ ਵਿੱਚ ਛੁੱਟੀ ਦੇ ਦਿੱਤੀ ਗਈ, ਜਦਕਿ 9 ਲੋਕ ਅਜੇ ਵੀ ਇਲਾਜ ਅਧੀਨ ਹਨ ਅਤੇ ਕੁਝ ਦੀ ਹਾਲਤ ਗੰਭੀਰ ਹੈ। ਫਾਇਰ ਟਰੱਕ ਵਿੱਚ ਸਵਾਰ ਦੋ ਕਰਮਚਾਰੀ ਵੀ ਜ਼ਖਮੀ ਹੋਏ, ਪਰ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਨਹੀਂ ਦੱਸਿਆ ਗਿਆ।

ਇਹ ਉਡਾਣ Montréal–Trudeau International Airport ਤੋਂ ਸ਼ੁਰੂ ਹੋਈ ਸੀ।

ਹਾਦਸੇ ਵੇਲੇ ਫਾਇਰ ਟਰੱਕ ਇੱਕ ਹੋਰ ਉਡਾਣ ਨਾਲ ਜੁੜੀ ਘਟਨਾ ਲਈ ਰਨਵੇ ’ਤੇ ਜਾ ਰਿਹਾ ਸੀ, ਜਦੋਂ ਉਸ ਨੂੰ ਜਹਾਜ਼ ਨੇ ਟੱਕਰ ਮਾਰੀ। ਇਸ ਹਾਦਸੇ ਤੋਂ ਬਾਅਦ ਹਵਾਈ ਅੱਡਾ ਬੰਦ ਕਰ ਦਿੱਤਾ ਗਿਆ ਹੈ ਅਤੇ ਜਾਂਚ National Transportation Safety Board ਅਤੇ ਕੈਨੇਡਾ ਦੇ ਅਧਿਕਾਰੀਆਂ ਦੀ ਮਦਦ ਨਾਲ ਜਾਰੀ ਹੈ।

ਜਹਾਜ਼ ਦੇ ਅੱਗਲੇ ਹਿੱਸੇ ਨੂੰ ਭਾਰੀ ਨੁਕਸਾਨ ਪਹੁੰਚਿਆ ਹੈਇਸ ਹਾਦਸੇ ਦੀ ਜਾਂਚ ਜਾਰੀ ਹੈ ਅਤੇ ਅਧਿਕਾਰੀਆਂ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸਹੀ ਜਾਣਕਾਰੀ ਲਈ ਉਡੀਕ ਕਰਨ।

ਇਸ ਲੇਖ ਨੂੰ ਸਾਂਝਾ ਕਰੋ: