BC ਸਰਕਾਰ ਨੇ ABBOTSFORD ਦੇ ਇੱਕ HOMELESS ਕੈੰਪ ਨੂੰ ਹਟਾਇਆ

ਬੀ.ਸੀ. ਸਰਕਾਰ ਨੇ ਐਬਟਸਫੋਰਡ ਵਿੱਚ ਪਿਛਲੇ ਤਿੰਨ ਸਾਲਾਂ ਤੋਂ ਬਣੇ ਹੋਏ ਇੱਕ homeless ਕੈਂਪ ਨੂੰ ਹਟਾ ਦਿੱਤਾ ਹੈ। ਇਹ ਕੈਂਪ Whatcom Road Park and Ride ‘ਤੇ ਸੀ, ਜੋ ਕਿ ਸੂਬਾਈ ਜ਼ਮੀਨ ‘ਤੇ ਸਥਿਤ ਹੈ, ਅਤੇ ਇੱਥੇ ਦਰਜਨਾਂ ਲੋਕ ਰਹਿੰਦੇ ਸਨ।

ਮੰਗਲਵਾਰ ਨੂੰ ਅਧਿਕਾਰੀਆਂ ਨੇ ਇਲਾਕੇ ਦੇ ਆਲੇ ਦੁਆਲੇ ਪੀਲੀ ਫੈਂਸਿੰਗ ਲਗਾ ਕੇ ਭਾਰੀ ਮਸ਼ੀਨਾਂ ਦੀ ਮਦਦ ਨਾਲ ਢਾਂਚਿਆਂ ਅਤੇ ਮਲਬੇ ਨੂੰ ਹਟਾਉਣਾ ਸ਼ੁਰੂ ਕਰ ਦਿੱਤਾ। ਐਬਟਸਫੋਰਡ ਪੁਲਿਸ ਦੇ ਅਨੁਸਾਰ ਪਿਛਲੇ ਇੱਕ ਸਾਲ ਵਿੱਚ ਇਸ ਕੈਂਪ ‘ਤੇ 200 ਤੋਂ ਵੱਧ ਵਾਰ ਕਾਲਾਂ ਆਈਆਂ ਸਨ। ਮਾਰਚ ਮਹੀਨੇ ਵਿੱਚ ਇੱਥੇ ਇੱਕ 69 ਸਾਲਾ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕੀਤੀ ਗਈ ਸੀ, ਜਿਸਨੂੰ ਟਾਰਗੇਟਡ ਹਮਲਾ ਦੱਸਿਆ ਗਿਆ। ਇਸ ਤੋਂ ਕੁਝ ਦਿਨ ਬਾਅਦ ਇੱਕ RV ਵਿੱਚ ਅੱਗ ਵੀ ਲੱਗ ਗਈ ਸੀ।

ਸੂਬਾਈ ਸਰਕਾਰ ਦਾ ਕਹਿਣਾ ਹੈ ਕਿ ਪਿਛਲੇ ਮਹੀਨੇ ਦੌਰਾਨ ਇੱਥੇ ਰਹਿੰਦੇ ਲਗਭਗ 30 ਲੋਕਾਂ ਵਿੱਚੋਂ 20 ਨੂੰ ਆਉਟਰੀਚ ਟੀਮਾਂ ਦੀ ਮਦਦ ਨਾਲ alternative housing ਦੀ ਸਹੂਲਤ ਪ੍ਰਦਾਨ ਕੀਤੀ ਗਈ ਹੈ।

ਸਰਕਾਰ ਦੇ ਅਨੁਸਾਰ ਐਬਟਸਫੋਰਡ ਵਿੱਚ ਇਸ ਸਮੇਂ 300 ਤੋਂ ਵੱਧ ਸਹਾਇਕ ਰਹਾਇਸ਼ ਯੂਨਿਟ ਬਣ ਚੁੱਕੇ ਹਨ ਜਾਂ ਤਿਆਰ ਕੀਤੇ ਜਾ ਰਹੇ ਹਨ, ਨਾਲ ਹੀ ਕਈ ਸ਼ੈਲਟਰ ਸਪੇਸ ਵੀ ਉਪਲਬਧ ਹਨ ਤਾਂ ਜੋ ਬੇਘਰ ਲੋਕਾਂ ਦੀ ਮਦਦ ਕੀਤੀ ਜਾ ਸਕੇ।

ਇਸ ਲੇਖ ਨੂੰ ਸਾਂਝਾ ਕਰੋ: