B.C. Ferries ਦੇ ਚਾਰ ਨਵੇਂ ਜਹਾਜ਼ ਚੀਨ ਵਿੱਚ ਬਣਨ ’ਤੇ ਸਵਾਲ
B.C. Ferries ਦੇ ਚਾਰ ਨਵੇਂ Summit-class ਜਹਾਜ਼ ਚੀਨ ਵਿੱਚ ਬਣ ਰਹੇ ਹਨ, ਪਰ ਇੱਕ ਨਵੀਂ ਰਿਪੋਰਟ ਮੁਤਾਬਕ ਜੇ ਇਹ ਜਹਾਜ਼ ਕੈਨੇਡਾ ਵਿੱਚ ਬਣਾਏ ਜਾਂਦੇ ਤਾਂ ਦੇਸ਼ ਵਿੱਚ ਲਗਭਗ 1.5 ਬਿਲੀਅਨ ਡਾਲਰ ਦੀ ਵਾਧੂ ਆਰਥਿਕ ਗਤੀਵਿਧੀ ਪੈਦਾ ਹੋ ਸਕਦੀ ਸੀ, ਜਿਸ ਦਾ ਵੱਡਾ ਹਿੱਸਾ ਬੀ.ਸੀ. ਨੂੰ ਮਿਲਣਾ ਸੀ। ਆਰਥਿਕ ਸਲਾਹਕਾਰ ਫਰਮ QEDinc ਦੀ ਰਿਪੋਰਟ ਮੁਤਾਬਕ, ਇਨ੍ਹਾਂ ਚਾਰ ਜਹਾਜ਼ਾਂ ਦੀ ਦੇਸ਼ ਵਿੱਚ ਉਸਾਰੀ ਨਾਲ 10 ਹਜ਼ਾਰ ਤੋਂ ਵੱਧ job-years ਅਤੇ ਟੈਕਸਾਂ ਰਾਹੀਂ ਸਰਕਾਰ ਨੂੰ ਲਗਭਗ 413 ਮਿਲੀਅਨ ਡਾਲਰ ਦੀ ਵਾਧੂ ਆਮਦਨ ਹੋ ਸਕਦੀ ਸੀ। ਮਈ 2025 ਵਿੱਚ B.C. Ferries ਨੇ ਚੀਨ ਦੀ China Merchants Industry ਦੀ Weihai Shipyards ਨੂੰ ਇਹ ਜਹਾਜ਼ ਬਣਾਉਣ ਦਾ ਠੇਕਾ ਦਿੱਤਾ ਸੀ ਅਤੇ ਉਮੀਦ ਹੈ ਕਿ ਇਹ 2029 ਤੱਕ ਸੇਵਾ ਵਿੱਚ ਆ ਜਾਣਗੇ। ਅਰਥਸ਼ਾਸਤਰੀ Jim Stanford, ਜਿਨ੍ਹਾਂ ਦੀ ਰਿਪੋਰਟ Build Them Here Shipbuilding Coalition ਲਈ ਤਿਆਰ ਕੀਤੀ ਗਈ ਹੈ, ਦਾ ਕਹਿਣਾ ਹੈ ਕਿ ਵਿਦੇਸ਼ਾਂ ਵਿੱਚ ਲਗਾਤਾਰ ਠੇਕੇ ਦੇਣ ਨਾਲ ਬੀ.ਸੀ. ਦੀ ਆਪਣੀ shipbuilding capacity ਕਮਜ਼ੋਰ ਹੋਈ ਹੈ। ਹਾਲਾਂਕਿ B.C. Ferries ਦਾ ਕਹਿਣਾ ਹੈ ਕਿ ਮੌਜੂਦਾ ਕੈਨੇਡੀਅਨ shipyards ’ਤੇ ਇਹ ਜਹਾਜ਼ ਉਸੇ time-limit ਵਿੱਚ ਬਣਾਉਣਾ ਸੰਭਵ ਨਹੀਂ ਸੀ ਅਤੇ ਦੇਸ਼ ਵਿੱਚ ਬਣਾਉਣ ਦੀ ਲਾਗਤ ਕਾਫ਼ੀ ਜ਼ਿਆਦਾ ਹੋਣੀ ਸੀ। ਕੰਪਨੀ ਮੁਤਾਬਕ ਉਹ ਬੀ.ਸੀ. ਵਿੱਚ ਹਰ ਸਾਲ 130 ਮਿਲੀਅਨ ਡਾਲਰ ਤੋਂ ਵੱਧ maintenance, repair ਅਤੇ refit ਕੰਮ ’ਤੇ ਖਰਚ ਕਰਦੀ ਹੈ।