BC ਦੇ FERRY TERMINALS ਉੱਤੇ ਯਾਤਰੀਆਂ ਨੂੰ ਕਈ ਦਿਨਾਂ ਤੋਂ ਦੇਰੀਆਂ ਅਤੇ ਨਿਰਾਸ਼ਾ ਦਾ ਕਰਨਾ ਪੈ ਰਿਹਾ ਹੈ ਸਾਹਮਣਾ
ONG-WEEKEND ਦੇ ਖਤਮ ਹੋਣ ਦੇ ਬਾਵਜੂਦ ਬੀ.ਸੀ. ਫੈਰੀ ਟਰਮੀਨਲਾਂ ’ਤੇ ਮੁਸ਼ਕਲਾਂ ਜਾਰੀ ਹਨ ਅਤੇ ਯਾਤਰੀਆਂ ਨੂੰ ਕਈ ਦਿਨਾਂ ਤੋਂ ਦੇਰੀਆਂ ਅਤੇ ਨਿਰਾਸ਼ਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੰਪਨੀ ਇਸ ਸਮੱਸਿਆ ਦਾ ਕਾਰਨ, ਆਪਣੀਆਂ ਪੁਰਾਣੀਆਂ FERRIES ਨੂੰ ਦੱਸ ਰਹੀ ਹੈ, ਪਰ ਮਾਹਿਰਾਂ ਦਾ ਕਹਿਣਾ ਹੈ ਕਿ ਮਸਲਾ ਇਸ ਤੋਂ ਕਾਫੀ ਵੱਡਾ ਹੈ।
ਬੀ.ਸੀ. ਫੈਰੀ ਅਤੇ ਮਰੀਨ ਵਰਕਰਜ਼ ਯੂਨੀਅਨ ਦੇ ਪ੍ਰਧਾਨ ਐਰਿਕ ਮੈਕਨੀਲੀ ਨੇ ਕਿਹਾ ਕਿ ਕਰਮਚਾਰੀ ਚੌਵੀ ਘੰਟੇ ਕੰਮ ਕਰ ਰਹੇ ਹਨ, ਪਰ ਸਿਸਟਮ ਵਿੱਚ ਪ੍ਰੀਵੇਂਟਿਵ ਮੇਨਟੇਨੈਂਸ ਦੀ ਘਾਟ ਹੈ। ਉਨ੍ਹਾਂ ਦੇ ਮੁਤਾਬਕ ਮੌਜੂਦਾ ਰਵੱਈਆ ਜ਼ਿਆਦਾਤਰ ਰੀਐਕਟਿਵ ਹੈ, ਜਿਸ ਵਿੱਚ ਸਮੱਸਿਆ ਆਉਣ ਤੋਂ ਬਾਅਦ ਹੀ ਉਸਨੂੰ ਠੀਕ ਕੀਤਾ ਜਾਂਦਾ ਹੈ, ਜਦਕਿ ਪਹਿਲਾਂ ਤੋਂ ਰੋਕਥਾਮੀ ਕਦਮ ਚੁੱਕਣ ਦੀ ਲੋੜ ਹੈ।
ਬੀ.ਸੀ. ਫੈਰੀਜ਼ ਦੇ ਸਭ ਤੋਂ ਪੁਰਾਣੇ ਜਹਾਜ਼ਾਂ ਵਿੱਚੋਂ ਇੱਕ, Queen of New Westminster, 60 ਸਾਲ ਤੋਂ ਵੱਧ ਪੁਰਾਣਾ ਹੈ, ਜਦਕਿ ਸਭ ਤੋਂ ਨਵਾਂ ਜਹਾਜ਼ 2008 ਵਿੱਚ ਆਇਆ ਸੀ। ਮੈਕਨੀਲੀ ਦਾ ਕਹਿਣਾ ਹੈ ਕਿ ਪਾਵਰ, ਕੂਲਿੰਗ ਅਤੇ ਹੋਰ ਤਕਨੀਕੀ ਸਮੱਸਿਆਵਾਂ ਨੂੰ ਪਹਿਲਾਂ ਹੀ ਸੰਭਾਲਿਆ ਜਾ ਸਕਦਾ ਹੈ, ਜਿਸ ਨਾਲ ਲੰਬੇ ਸਮੇਂ ਵਿੱਚ ਸਿਸਟਮ ਬਿਹਤਰ ਰਹੇਗਾ।
ਡੈਲਟਾ ਦੇ ਮੇਅਰ ਜਾਰਜ ਹਰਵੀ ਨੇ ਵੀ ਸੁਧਾਰਾਂ ਦੀ ਮੰਗ ਕੀਤੀ ਹੈ, ਕਹਿੰਦੇ ਹੋਏ ਕਿ ਫੈਰੀ ਸੇਵਾਵਾਂ ਦੀਆਂ ਸਮੱਸਿਆਵਾਂ ਸਪਲਾਈ ਚੇਨ ਅਤੇ ਆਵਾਜਾਈ ਨੂੰ ਪ੍ਰਭਾਵਿਤ ਕਰ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ FERRIES ਖਰਾਬ ਹੋਣ ਦੀ ਸਥਿਤੀ ਲਈ ਕੋਈ ਮਜ਼ਬੂਤ ਬੈਕਅੱਪ ਯੋਜਨਾ ਨਹੀਂ ਲੱਗਦੀ।
ਯਾਦ ਰਹੇ ਕਿ ਨਵੀਆਂ ਫੈਰੀਆਂ ਲਈ ਆਰਡਰ ਮਨਜ਼ੂਰ ਹੋ ਚੁੱਕੇ ਹਨ ਅਤੇ ਪਹਿਲੀ ਨਵੀਂ FERRY 2029 ਵਿੱਚ ਸੇਵਾ ਵਿੱਚ ਆਉਣ ਦੀ ਉਮੀਦ ਹੈ, ਜਦਕਿ 2031 ਤੱਕ ਚਾਰ ਨਵੀਆਂ ਫੈਰੀਆਂ ਚੱਲਣਗੀਆਂ।