BC ਵਿੱਚ MINIMUM-WAGE 1 ਜੂਨ, 2026 ਤੋਂ ਹੋ ਜਾਵੇਗੀ $18.25

ਬ੍ਰਿਟਿਸ਼ ਕੋਲੰਬੀਆ ਵਿੱਚ MINIMUM-WAGE ਵਾਲੇ ਕਰਮਚਾਰੀਆਂ ਦੀ ਘੰਟੇ ਦੀ ਤਨਖਾਹ 1 ਜੂਨ, 2026 ਤੋਂ $18.25 ਹੋ ਜਾਵੇਗੀ, ਜੋ ਮਹਿੰਗਾਈ ਦੇ ਨਾਲ ਤਾਲਮੇਲ ਰੱਖਦੀ ਹੈ।

Minister of Labour Jennifer Whiteside ਨੇ ਕਿਹਾ, “ਸਾਡੇ ਪ੍ਰਾਂਤ ਵਿੱਚ ਕੰਮ ਕਰਨ ਵਾਲੇ ਲੋਕ ਮਹਿੰਗਾਈ ਦੇ ਦਬਾਅ ਨੂੰ ਮਹਿਸੂਸ ਕਰ ਰਹੇ ਹਨ। ਇਸ ਲਈ ਅਸੀਂ ਸਾਲਾਨਾ minimum-wage increases ਲਿਆਂਦੇ ਹਨ , ਜਿਹੜੇ workers ਦੀ ਤਨਖਾਹ ਨੂੰ ਫੂਡ ਅਤੇ ਆਵਾਜਾਈ ਵਰਗੀਆਂ ਲੋੜੀਂਦੀਆਂ ਚੀਜ਼ਾਂ ਦੀ ਵਧਦੀ ਕੀਮਤ ਦੇ ਨਾਲ ਰੱਖਣ ਵਿੱਚ ਮਦਦ ਕਰਦੇ ਹਨ। ਇਹ ਹਰ ਕਿਸੇ ਲਈ ਮਹੱਤਵਪੂਰਣ ਹੈ, ਖਾਸ ਤੌਰ ‘ਤੇ ਘੱਟ ਤਨਖਾਹ ਵਾਲੇ ਕਰਮਚਾਰੀਆਂ ਲਈ।”

1 ਜੂਨ ਤੋਂ ਲਾਗੂ ਹੋਣ ਵਾਲਾ ਵਾਧਾ ਸਧਾਰਣ MINIMUM-WAGE ‘ਤੇ ਲਾਗੂ ਹੋਵੇਗਾ ਅਤੇ ਵਿਸ਼ੇਸ਼ MINIMUM-WAGE ‘ਤੇ ਵੀ ਲਾਗੂ ਹੈ, ਜਿਵੇਂ ਕਿ ਨਿਵਾਸੀ resident caretakers, live-in home-support workers, live-in camp leaders ਅਤੇ piece-rate agricultural workers।

ਐਪ-ਅਧਾਰਿਤ ਰਾਈਡ-ਹੇਲਿੰਗ ਅਤੇ ਡਿਲਿਵਰੀ ਸੇਵਾ ਕਰਮਚਾਰੀਆਂ ਲਈ ਖਾਸ MINIMUM-WAGE, ਸਤੰਬਰ 2024 ਵਿੱਚ ਸਥਾਪਿਤ, ਵੀ ਇਸ ਵਾਧੇ ਦੇ ਨਾਲ ਅਪਡੇਟ ਕੀਤੀ ਜਾਏਗੀ। 1 ਜੂਨ, 2026 ਤੋਂ, ਐਪ-ਅਧਾਰਿਤ ਕਰਮਚਾਰੀਆਂ ਦੀ ਘੰਟੇ ਦੀ ਤਨਖਾਹ $21.89 ਹੋਵੇਗੀ। ਹੱਥੀਂ ਕੱਟੀ ਫ਼ਸਲ ਲਈ ਘੱਟੋ-ਘੱਟ piece rate 31 ਦਸੰਬਰ, 2026 ਤੋਂ ਉਸੇ ਪ੍ਰਤੀਸ਼ਤ ਅਨੁਸਾਰ ਵਧਾਇਆ ਜਾਵੇਗਾ।

ਇਸ ਲੇਖ ਨੂੰ ਸਾਂਝਾ ਕਰੋ: