BC ਵਿੱਚ ਇਸ ਸਾਲ ਦੀ ਪਹਿਲੀ WILDFIRE ਘਟਨਾ ਹੋਈ ਦਰਜ

ਬੀ.ਸੀ. ਦੇ Southern Interior  ਵਿੱਚ Lytton ਪਿੰਡ ਦੇ ਨੇੜੇ ਸੋਮਵਾਰ ਨੂੰ ਇਕ wildfire ਦੀ ਘਟਨਾ ਦਰਜ ਕੀਤੀ ਗਈ। BC ਵਾਇਲਡਫਾਇਰ ਸਰਵਿਸ ਮੁਤਾਬਕ, ਸਿਸਕਾ ਕ੍ਰੀਕ wildfire ਸ਼ਾਮ ਕਰੀਬ 6 ਵਜੇ ਤੱਕ ਕਾਬੂ ਤੋਂ ਬਾਹਰ ਸੀ।

ਇਸ ਤੋਂ ਬਾਅਦ ਅੱਗ ਨੂੰ “being held” ਵਜੋਂ ਦਰਜ ਕੀਤਾ ਗਿਆ, ਜਿਸਦਾ ਮਤਲਬ ਹੈ ਕਿ ਅੱਗ ਦੇ ਮੌਜੂਦਾ ਘੇਰੇ ਤੋਂ ਬਾਹਰ ਫੈਲਣ ਦੀ ਸੰਭਾਵਨਾ ਘੱਟ ਹੈ। ਇਹ ਅੱਗ ਲਗਭਗ 3.6 ਹੈਕਟੇਅਰ ਖੇਤਰ ਵਿੱਚ ਫੈਲੀ ਹੋਈ ਹੈ ਅਤੇ ਹਾਈਵੇ 1 ਦੇ ਪੂਰਬ ਵੱਲ, ਲਿਟਨ ਤੋਂ 12 ਕਿਲੋਮੀਟਰ ਤੋਂ ਘੱਟ ਦੂਰੀ ’ਤੇ ਸੀ

ਕੈਮਲੂਪਸ ਫਾਇਰ ਸੈਂਟਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਟੀਮਾਂ ਲਿਟਨ ਫਾਇਰ ਐਂਡ ਰੈਸਕਿਊ ਅਤੇ RCMP ਨਾਲ ਮਿਲ ਕੇ ਅੱਗ ’ਤੇ ਕਾਬੂ ਪਾਉਣ ਲਈ ਕੰਮ ਕਰ ਰਹੀਆਂ ਹਨ। ਅੱਗ ਦਾ ਵਿਹਾਰ ਹਾਲੇ ਹੌਲਾ ਹੈ, ਜਿਸ ਵਿੱਚ ਜ਼ਮੀਨ ਦੇ ਅੰਦਰ ਸੜਨ ਅਤੇ ਕੁਝ ਖੁੱਲ੍ਹੀਆਂ ਲਪਟਾਂ ਦੇ ਨਾਲ ਹੌਲੀ ਗਤੀ ਨਾਲ ਫੈਲਾਅ ਹੋ ਰਿਹਾ ਹੈ।

ਅਧਿਕਾਰੀਆਂ ਮੁਤਾਬਕ ਕਿਸੇ ਵੀ ਕਿਸਮ ਦੀ evacuation ਦੇ ਆਦੇਸ਼ ਨਹੀਂ ਦਿੱਤੀ ਗਏ । ਲਿਟਨ, ਜੋ ਫਰੇਜ਼ਰ ਕੈਨਯਨ ਵਿੱਚ ਸਥਿਤ ਹੈ, ਅਕਸਰ ਕੈਨੇਡਾ ਵਿੱਚ ਸਭ ਤੋਂ ਉੱਚੇ ਤਾਪਮਾਨ ਦਰਜ ਕਰਦਾ ਹੈ। ਯਾਦ ਰਹੇ ਕਿ 2021 ਵਿੱਚ ਇੱਕ ਤੇਜ਼ ਅੱਗ ਕਾਰਨ ਪਿੰਡ ਦਾ ਵੱਡਾ ਹਿੱਸਾ ਸੜ ਗਿਆ ਸੀ ਅਤੇ ਅਜੇ ਤੱਕ ਕਈ ਢਾਂਚੇ ਮੁੜ ਨਹੀਂ ਬਣੇ।

ਇਸ ਲੇਖ ਨੂੰ ਸਾਂਝਾ ਕਰੋ: