BC WINE INDUSTRY ਵੱਲੋਂ BUSY SEASON ਤੋਂ ਪਹਿਲਾ ਚੇਤਾਵਨੀ ਜਾਰੀ
ਬੀ.ਸੀ. ਦੀ ਵਾਈਨ ਉਦਯੋਗ ਨੇ ਚੇਤਾਵਨੀ ਦਿੱਤੀ ਹੈ ਕਿ ਆਉਣ ਵਾਲੇ BUSY SEASON ਤੋਂ ਪਹਿਲਾਂ ਉਨ੍ਹਾਂ ਦੇ ਮੁਨਾਫੇ ’ਤੇ ਵੱਡਾ ਅਸਰ ਪੈ ਸਕਦਾ ਹੈ।
ਗ੍ਰੋਸਰੀ ਸਟੋਰਾਂ ਵਾਂਗ, ਵਾਈਨਰੀਆਂ ਨੂੰ ਵੀ ਫਿਊਲ ਸਰਚਾਰਜ ਕਾਰਨ ਸ਼ਿਪਿੰਗ ਦੇ ਖਰਚਿਆਂ ਵਿੱਚ ਵਾਧਾ ਦੇਖਣਾ ਪੈ ਰਿਹਾ ਹੈ, ਜਿਸ ਵਿੱਚ bottles, capsules, printing costs ਅਤੇ fertilizer ਵਰਗੀਆਂ ਲਾਗਤਾਂ ਸ਼ਾਮਲ ਹਨ। ਅਮਰੀਕਾ ਅਤੇ ਇਜ਼ਰਾਈਲ ਵੱਲੋਂ ਇਰਾਨ ’ਤੇ ਹਮਲਿਆਂ ਅਤੇ ਸਟ੍ਰੇਟ ਆਫ਼ ਹੋਰਮੁਜ਼ ਵਿੱਚ ਆਵਾਜਾਈ ਵਿੱਚ ਰੁਕਾਵਟਾਂ ਕਾਰਨ ਦੁਨੀਆ ਭਰ ਵਿੱਚ ਤੇਲ ਦੀ ਸਪਲਾਈ ਪ੍ਰਭਾਵਿਤ ਹੋਈ ਹੈ, ਜਿਸ ਨਾਲ ਗੈਸ ਦੀਆਂ ਕੀਮਤਾਂ ਵਧ ਰਹੀਆਂ ਹਨ।
ਵਾਈਨ ਗ੍ਰੋਅਰਜ਼ ਬ੍ਰਿਟਿਸ਼ ਕੋਲੰਬੀਆ ਦੇ ਸੀਈਓ ਜੈਫ ਗੁਇਨਾਰਡ ਨੇ ਕਿਹਾ ਕਿ ਸਪਲਾਇਰ ਪਹਿਲਾਂ ਹੀ ਕੀਮਤਾਂ ਵਿੱਚ ਦੋ ਅੰਕਾਂ ਵਾਲਾ ਵਾਧਾ ਦਰਸਾ ਰਹੇ ਹਨ। ਉਨ੍ਹਾਂ ਅਨੁਸਾਰ, ਇਹ ਹਾਲਾਤ ਨਾ ਸਿਰਫ਼ ਕਾਰੋਬਾਰਾਂ ਲਈ ਲਾਗਤ ਵਧਾਉਂਦੇ ਹਨ, ਸਗੋਂ ਗਾਹਕਾਂ ਲਈ ਵੀ ਕੀਮਤਾਂ ਵਧ ਸਕਦੇ ਹਨ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਫਾਰਮਾਂ ’ਤੇ ਟਰੈਕਟਰਾਂ ਅਤੇ ਹੋਰ TOOLS ਨੂੰ ਚਲਾਉਣ ਲਈ ਵੀ FUEL ਉੱਤੇ ਵੱਧ ਖਰਚਾ ਹੋ ਰਿਹਾ ਹੈ, ਜਿਸ ਨਾਲ ਹਜ਼ਾਰਾਂ ਡਾਲਰ ਦੀ ਵਾਧੂ ਲਾਗਤ ਆ ਰਹੀ ਹੈ। ਕੀਮਤਾਂ ਵਿੱਚ ਅਚਾਨਕ ਵਾਧਾ ਵਾਈਨਰੀਆਂ ਦੀ ਸਾਲਾਨਾ ਯੋਜਨਾ ਨੂੰ ਪ੍ਰਭਾਵਿਤ ਕਰ ਰਿਹਾ ਹੈ, ਕਿਉਂਕਿ ਉਨ੍ਹਾਂ ਨੂੰ ਆਪਣੀਆਂ ਕੀਮਤਾਂ ਅਤੇ ਮਾਰਕੀਟ ਸਥਿਤੀ ਨੂੰ ਮੁੜ ਤੈਅ ਕਰਨਾ ਪੈ ਰਿਹਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਸਮੱਸਿਆ ਦਾ ਤੁਰੰਤ ਕੋਈ ਅੰਤ ਨਜ਼ਰ ਨਹੀਂ ਆ ਰਿਹਾ।