BC ਦੇ ਸਟੋਰਾਂ 'ਤੇ ਨਹੀਂ ਵਿਕੇਗੀ ਅਮਰੀਕੀ ਸ਼ਰਾਬ

ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਈਬੀ ਨੇ ਸਪੱਸ਼ਟ ਕੀਤਾ ਹੈ ਕਿ ਸੂਬਾ ਅਮਰੀਕੀ ਸ਼ਰਾਬ ਨੂੰ ਸਟੋਰਾਂ ਦੀਆਂ ਸ਼ੈਲਫਾਂ ‘ਤੇ ਵਾਪਸ ਨਹੀਂ ਲਿਆਏਗਾ, ਕਿਉਂਕਿ ਟੈਰਿਫ਼ਾਂ ਨੂੰ ਲੈ ਕੇ ਲੋਕਾਂ ਵਿੱਚ ਅਜੇ ਵੀ ਗੁੱਸਾ ਮੌਜੂਦ ਹੈ। ਇਹ ਟਿੱਪਣੀ ਉਸ ਵੇਲੇ ਆਈ ਜਦੋਂ ਅਮਰੀਕੀ ਕਾਮਰਸ ਸਕੱਤਰ ਹਾਵਰਡ ਲਟਨਿਕ ਨੇ ਕੈਨੇਡਾ ਵੱਲੋਂ ਸ਼ਰਾਬ ‘ਤੇ ਪਾਬੰਦੀ ਨੂੰ “ਬੇਇਜ਼ਤੀਜਨਕ” ਕਰਾਰ ਦਿੱਤਾ। ਇਸ ‘ਤੇ ਅਮਰੀਕੀ ਸੈਨੇਟਰ ਜੀਨ ਸ਼ਾਹੀਨ ਨੇ ਟਰੰਪ ਸਰਕਾਰ ਨੂੰ ਹੀ ਕੈਨੇਡੀਅਨ ਲੋਕਾਂ ਦੀ ਬੇਇਜ਼ਤੀ ਲਈ ਜ਼ਿੰਮੇਵਾਰ ਠਹਿਰਾਇਆ।

ਈਬੀ ਨੇ ਕਿਹਾ ਕਿ ਇਹ ਬਿਲਕੁਲ ਗਲਤ ਹੈ ਕਿ ਅਮਰੀਕਾ ਯੂਰਪੀ ਅਤੇ ਰੂਸੀ ਲੱਕੜ ਨੂੰ ਤਰਜੀਹ ਦੇ ਰਿਹਾ ਹੈ, ਜਦਕਿ ਕੈਨੇਡੀਅਨ ਸਾਫਟਵੁੱਡ ‘ਤੇ 45 ਫ਼ੀਸਦੀ ਤੱਕ ਟੈਰਿਫ਼ ਲਗਾਏ ਜਾ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਇਸ ਮਸਲੇ 'ਤੇ ਉਨ੍ਹਾਂ ਨੇ ਅਮਰੀਕੀ ਅਧਿਕਾਰੀਆਂ ਅਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨਾਲ ਵੀ ਚਰਚਾ ਕੀਤਾ ਹੈ। ਉਨ੍ਹਾਂ ਦੇ ਅਨੁਸਾਰ, ਜਦ ਤੱਕ ਇਹ ਟੈਰਿਫ਼ ਮੁੱਦਾ ਹੱਲ ਨਹੀਂ ਹੁੰਦਾ, ਅਮਰੀਕੀ ਸ਼ਰਾਬ ਦੀ ਵਾਪਸੀ ਸੰਭਵ ਨਹੀਂ ਹੈ

ਇਸ ਦੌਰਾਨ, ਅਮਰੀਕੀ ਵਪਾਰ ਪ੍ਰਤੀਨਿਧੀ ਜੈਮੀਸਨ ਗਰੀਅਰ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਕੈਨੇਡਾ ਨੇ ਅਮਰੀਕੀ ਸ਼ਰਾਬ ਨੂੰ ਵਾਪਸ ਨਹੀਂ ਰੱਖਿਆ ਤਾਂ ਕਾਰਵਾਈ ਹੋ ਸਕਦੀ ਹੈ। ਹਾਲਾਂਕਿ, ਓਨਟਾਰੀਓ ਅਤੇ ਕਿਊਬੈਕ ਸਮੇਤ ਵੱਖ-ਵੱਖ ਸੂਬਿਆਂ ਦੇ ਆਪਣੇ-ਆਪਣੇ ਕਾਰਨ ਹਨ, ਪਰ ਬੀ.ਸੀ. ਸਰਕਾਰ ਦਾ ਕਹਿਣਾ ਹੈ ਕਿ ਸਥਾਨਕ ਉਦਯੋਗ ਅਤੇ ਨੌਕਰੀਆਂ ਦੀ ਰੱਖਿਆ ਸਭ ਤੋਂ ਵੱਡੀ ਤਰਜੀਹ ਹੈ।

ਇਸ ਲੇਖ ਨੂੰ ਸਾਂਝਾ ਕਰੋ: