ਵੱਧ ਰਹੀਆਂ ਫਿਊਲ ਕੀਮਤਾਂ ਕਾਰਨ ਕਰਮਚਾਰੀਆਂ ਨੂੰ ਘਰੋਂ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਵੇ; BCGEU

ਬੀ.ਸੀ. ਜਨਰਲ ਐਮਪਲੋਈਜ਼ ਯੂਨੀਅਨ (BCGEU) ਨੇ ਸੂਬਾ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਜਿੱਥੇ ਸੰਭਵ ਹੋਵੇ, ਕਰਮਚਾਰੀਆਂ ਨੂੰ ਘਰੋਂ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਵੇ।

ਇਹ ਮੰਗ middle-east ਵਿੱਚ ਚੱਲ ਰਹੇ ਯੁੱਧ ਕਾਰਨ ਵੱਧ ਰਹੀਆਂ ਫਿਊਲ ਕੀਮਤਾਂ ਦੇ ਦੌਰਾਨ ਆਈ ਹੈ, ਜੋ ਲੋਕਾਂ ਦੇ ਖਰਚੇ ਨੂੰ ਹੋਰ ਵਧਾ ਰਹੀਆਂ ਹਨ।

BCGEU ਦੇ ਪ੍ਰਧਾਨ ਪੌਲ ਫਿੰਚ ਨੇ ਕਿਹਾ ਕਿ ਇਸ ਸਮੇਂ ਘਰੇਲੂ ਖਰਚੇ, ਖਾਸ ਕਰਕੇ ਆਵਾਜਾਈ ਦੇ ਖਰਚੇ, ਤੇਜ਼ੀ ਨਾਲ ਵੱਧ ਰਹੇ ਹਨ ਅਤੇ ਯੂਨੀਅਨ ਇਸ ਬਾਰੇ ਪਹਿਲਾਂ ਹੀ ਚੇਤਾਵਨੀ ਦੇ ਰਹੀ ਹੈ। ਉਹਨਾਂ ਦੇ ਮੁਤਾਬਕ, ਜਿੱਥੇ ਸੰਭਵ ਹੋਵੇ ਉੱਥੇ ਵਰਕ ਫ੍ਰੌਮ ਹੋਮ ਦੀ ਇਜਾਜ਼ਤ ਦੇਣ ਨਾਲ ਲੋਕਾਂ ‘ਤੇ ਪੈ ਰਹੇ ਮਾਲੀ ਬੋਝ ਨੂੰ ਘਟਾਇਆ ਜਾ ਸਕਦਾ ਹੈ।

ਕੋਵਿਡ-19 ਮਹਾਮਾਰੀ ਦੌਰਾਨ ਘਰੋਂ ਕੰਮ ਕਰਨਾ ਆਮ ਹੋ ਗਿਆ ਸੀ, ਪਰ ਪਿਛਲੇ ਕੁਝ ਸਾਲਾਂ ਵਿੱਚ ਸਰਕਾਰਾਂ ਅਤੇ ਦਫ਼ਤਰਾਂ ਨੇ ਮੁੜ ਦਫ਼ਤਰ ਆਧਾਰਿਤ ਕੰਮ ਵੱਲ ਵਾਪਸੀ ਕਰ ਲਈ ਹੈ।

ਫਿੰਚ ਨੇ ਕਿਹਾ ਕਿ ਵਧਦਾ cost of living ਦਾ ਖਰਚਾ ਇੱਕ ਲੰਬੇ ਸਮੇਂ ਤੋਂ ਚੱਲ ਰਹੀ ਸਮੱਸਿਆ ਹੈ ਅਤੇ ਫਿਊਲ ਦੀਆਂ ਕੀਮਤਾਂ ਵਿੱਚ ਵਾਧਾ ਇਸਨੂੰ ਹੋਰ ਗੰਭੀਰ ਬਣਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਸਰਕਾਰ ਨੂੰ ਕੀਤੀ ਗਈ ਅਪੀਲ ਜਾਣਬੁੱਝ ਕੇ ਵਿਆਪਕ ਰੱਖੀ ਗਈ ਹੈ ਤਾਂ ਜੋ ਪ੍ਰਾਂਤੀ ਅਤੇ ਫੈਡਰਲ ਸਰਕਾਰਾਂ ਮਿਲ ਕੇ ਕਰਮਚਾਰੀਆਂ ਲਈ ਰਾਹਤ ਦੇ ਹੱਲ ਲੱਭ ਸਕਣ, ਖਾਸ ਕਰਕੇ ਉਹਨਾਂ ਲਈ ਜੋ ਘਰੋਂ ਕੰਮ ਨਹੀਂ ਕਰ ਸਕਦੇ।

ਇਸ ਲੇਖ ਨੂੰ ਸਾਂਝਾ ਕਰੋ: