CANADA ਵਿੱਚ ਘਟੀਆਂ ਹਜ਼ਾਰਾਂ ਹੀ ਨੌਕਰੀਆਂ, ਸਬ ਤੋਂ ਵੱਧ ਕਟੌਤੀ BC 'ਚ
ਪਿਛਲੇ ਮਹੀਨੇ ਕੈਨੇਡਾ ਵਿੱਚ ਹਜ਼ਾਰਾਂ ਨੌਕਰੀਆਂ ਗੁਆਈਆਂ ਗਈਆਂ ਹਨ, ਅਤੇ ਇਸ ਵਿੱਚ British Columbia ਸਭ ਤੋਂ ਜ਼ਿਆਦਾ ਪ੍ਰਭਾਵਿਤ ਪ੍ਰਾਂਤਾਂ ਵਿੱਚੋਂ ਇੱਕ ਸੀ।
Statistics Canada ਦੇ ਮਹੀਨਾਵਾਰ ਲੇਬਰ ਫੋਰਸ ਸਰਵੇ ਮੁਤਾਬਕ, ਫਰਵਰੀ ਵਿੱਚ employers ਨੇ ਮਿਲ ਕੇ 84,000 ਨੌਕਰੀਆਂ ਘਟਾਈਆਂ, ਜਿਸ ਨਾਲ ਬੇਰੁਜ਼ਗਾਰੀ ਦਰ 6.5 ਫੀਸਦੀ ਤੋਂ ਵੱਧ ਕੇ 6.7 ਫੀਸਦੀ ਹੋ ਗਈ। ਰਾਸ਼ਟਰ ਪੱਧਰ ‘ਤੇ, ਫਰਵਰੀ ਵਿੱਚ 100,000 ਤੋਂ ਵੱਧ ਫੁੱਲ-ਟਾਈਮ ਨੌਕਰੀਆਂ ਘਟ ਗਈਆਂ, ਜਦਕਿ ਨਿੱਜੀ ਖੇਤਰ ਵਿੱਚ 73,000 ਸਥਾਨ ਘਟੇ।
B.C. ਵਿੱਚ 20,000 ਤੋਂ ਵੱਧ ਨੌਕਰੀਆਂ ਗੁਵਾਈਆਂ ਗਈਆਂ, ਜਿਸਨੂੰ Jairo Yunis ਨੇ ਅਪ੍ਰੈਲ 2021 ਤੋਂ ਬਾਅਦ ਦਾ ਸਭ ਤੋਂ ਵੱਡਾ ਮਹੀਨਾਵਾਰ ਘਟਾਅ ਕਿਹਾ। ਉਹਨਾਂ ਦੇ ਅਨੁਸਾਰ ਇਹ 20 ਸਾਲ ਵਿੱਚ ਛੇਵਾਂ ਸਭ ਤੋਂ ਵੱਡਾ ਮਹੀਨਾਵਾਰ ਘਟਾਅ ਹੈ।
bc ਦੇ ਮੰਤਰੀ Ravi Kahlon ਨੇ ਕਿਹਾ ਕਿ ਰਿਹਾਇਸ਼ ਅਤੇ ਖਾਣ-ਪੀਣ ਸੇਵਾਵਾਂ ਵਿੱਚ 7,200 ਨਵੀਆਂ ਨੌਕਰੀਆਂ ਅਤੇ ਪੇਸ਼ੇਵਰ, ਵਿਗਿਆਨਕ ਅਤੇ ਤਕਨੀਕੀ ਸੇਵਾਵਾਂ ਵਿੱਚ 5,300 ਨਵੀਆਂ ਨੌਕਰੀਆਂ ਬਣੀਆਂ ਹਨ। ਖੇਤੀਬਾੜੀ ਵਿੱਚ ਵੀ 2,000 ਨਵੀਆਂ ਨੌਕਰੀਆਂ ਬਣੀਆਂ।
ਯੂਨਿਸ ਨੇ ਕਿਹਾ ਕਿ ਜਨਵਰੀ 2019 ਤੋਂ ਨਿੱਜੀ ਖੇਤਰ ਵਿੱਚ job development ਲਗਭਗ 4 ਫੀਸਦੀ ਰਹੀ ਹੈ, ਜਦਕਿ ਸਰਕਾਰੀ ਖੇਤਰ ਵਿੱਚ 40 ਫੀਸਦੀ ਵਾਧਾ ਹੋਇਆ।
ਓਹਨਾ ਨੇ ਬਿਜ਼ਨਸ ਕੌਂਸਲ ਵਿੱਕਟੋਰੀਆ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਨਿੱਜੀ ਖੇਤਰ ਵਿੱਚ ਨਿਵੇਸ਼ ਲਈ ਨੀਤੀਆਂ ਤੇ ਧਿਆਨ ਦੇਣ ਤਾਂ ਜੋ ਲੰਬੇ ਸਮੇਂ ਵਿੱਚ ਮਜ਼ਬੂਤ ਮਜ਼ਦੂਰ ਬਜ਼ਾਰ ਬਣ ਸਕੇ।