ਏਅਰ ਕੈਨੇਡਾ ਦੇ ਕਰਮਚਾਰੀ ‘ਤੇ ਲੱਗੇ Cannabis ਦੀ ਤਸਕਰੀ ਦੇ ਦੋਸ਼

ਏਅਰ ਕੈਨੇਡਾ ਦੇ ਇੱਕ ਕਰਮਚਾਰੀ ‘ਤੇ ਦੋਸ਼ ਲਗਾਏ ਗਏ ਹਨ ਕਿ ਉਸਨੇ ਦੋ ਬੇਖ਼ਬਰ ਯਾਤਰੀਆਂ ਦੇ ਲੱਗੇਜ ਟੈਗ ਵਰਤ ਕੇ ਜਰਮਨੀ ਲਈ 66 ਕਿਲੋਗ੍ਰਾਮ ਕੈਨੇਬਿਸ ਦੀ ਤਸਕਰੀ ਕਰਨ ਦੀ ਕੋਸ਼ਿਸ਼ ਕੀਤੀ।

RCMP ਦੇ ਅਨੁਸਾਰ, 19 ਫਰਵਰੀ ਨੂੰ ਟੋਰਾਂਟੋ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ‘ਤੇ CBSA ਦੇ ਅਧਿਕਾਰੀਆਂ ਨੇ ਦੋ ਜਰਮਨ ਨਾਗਰਿਕਾਂ ਦੇ ਚੈਕ ਕੀਤੇ ਦੋ ਬੈਗਾਂ ਵਿੱਚ ਕੁੱਲ 66 ਕਿਲੋਗ੍ਰਾਮ ਕੈਨੇਬਿਸ ਪਾਇਆ, ਜੋ ਜਰਮਨੀ ਜਾਣ ਵਾਲੀ ਫਲਾਈਟ ਲਈ ਤਿਆਰ ਸਨ।

ਇਹ ਦੋਵੇਂ ਯਾਤਰੀ ਵੱਖ-ਵੱਖ ਯਾਤਰਾ ਕਰ ਰਹੇ ਸਨ ਅਤੇ ਇਕ ਦੂਜੇ ਨੂੰ ਨਹੀਂ ਜਾਣਦੇ ਸਨ। ਦੋਵਾਂ ਨੇ ਲੱਗੇਜ ਦੇ ਮਾਲਕ ਹੋਣ ਤੋਂ ਇਨਕਾਰ ਕੀਤਾ ਅਤੇ ਪੁਲਿਸ ਨੇ ਉਨ੍ਹਾਂ ਨੂੰ ਅਸਥਾਈ ਤੌਰ ‘ਤੇ ਹਿਰਾਸਤ ਵਿੱਚ ਲਿਆ। ਬਾਅਦ ਵਿੱਚ ਜਾਂਚ ਤੋਂ ਪਤਾ ਲੱਗਾ ਕਿ ਉਨ੍ਹਾਂ ਨੇ ਉਹ ਬੈਗ ਚੈਕ-ਇਨ ਨਹੀਂ ਕੀਤੇ ਸਨ।

ਜਾਂਚ ਵਿੱਚ ਸਾਹਮਣੇ ਆਇਆ ਕਿ ਏਅਰ ਕੈਨੇਡਾ ਦਾ ਇੱਕ ਕਰਮਚਾਰੀ, ਜੋ ਬੈਗੇਜ ਰੂਮ ਵਿੱਚ ਕੰਮ ਕਰਦਾ ਸੀ, ਉਸਨੇ ਉਹਨਾਂ ਬੈਗਾਂ ‘ਤੇ ਯਾਤਰੀਆਂ ਦੇ ਨਾਮ ਵਾਲੇ ਟੈਗ ਲਗਾਏ ਜੋ ਕੈਨੇਬਿਸ ਨਾਲ ਭਰੇ ਹੋਏ ਸੀ।

ਦੋਵੇਂ ਜਰਮਨ ਯਾਤਰੀਆਂ ਨੂੰ ਰਿਹਾਅ ਕਰ ਦਿੱਤਾ ਗਿਆ, ਜਦਕਿ 12 ਮਾਰਚ ਨੂੰ RCMP ਨੇ ਮਿਸਿਸਾਗਾ ਦੀ ਰਹਿਣ ਵਾਲੀ 32 ਸਾਲਾ ਏਅਰ ਕੈਨੇਡਾ ਕਰਮਚਾਰੀ ਅਤਾਸ਼ਾ ਵੇਥਲੀ ਨੂੰ ਗ੍ਰਿਫਤਾਰ ਕਰਕੇ ਉਸ ‘ਤੇ ਗੈਰਕਾਨੂੰਨੀ ਤਸਕਰੀ ਅਤੇ ਸਾਜ਼ਿਸ਼ ਦੇ ਦੋਸ਼ ਲਗਾਏ। ਉਹ ਇਸ ਸਮੇਂ ਜ਼ਮਾਨਤ ‘ਤੇ ਰਿਹਾਅ ਹੈ ਅਤੇ 10 ਅਪ੍ਰੈਲ ਨੂੰ ਅਦਾਲਤ ਵਿੱਚ ਪੇਸ਼ ਹੋਵੇਗੀ।

ਇਸ ਲੇਖ ਨੂੰ ਸਾਂਝਾ ਕਰੋ: