CBSA ਘਟਾਏਗੀ ਨੌਕਰੀਆਂ, ਕਈਆਂ ਨੂੰ ਵਰਕਫੋਰਸ ਐਡਜਸਟਮੈਂਟ ਨੋਟਿਸ ਜਾਰੀ
Canada Border Services Agency (CBSA) ਨੇ ਘੋਸ਼ਣਾ ਕੀਤੀ ਹੈ ਕਿ ਉਹ ਓਟਾਵਾ ਸਥਿਤ ਨੈਸ਼ਨਲ ਹੈੱਡਕੁਆਰਟਰ ਨਾਲ ਸੰਬੰਧਿਤ 348 ਅਸਾਮੀਆਂ ਘਟਾਏਗੀ। ਇਹ ਕਦਮ ਫੈਡਰਲ ਸਰਕਾਰ ਦੀ 2029 ਤੱਕ 28,000 ਨੌਕਰੀਆਂ ਘਟਾਉਣ ਦੀ ਯੋਜਨਾ ਦਾ ਹਿੱਸਾ ਹੈ। ਦੋ ਫੀਸਦੀ ਬਜਟ ਕਟੌਤੀ ਲਾਗੂ ਕਰਨ ਦੌਰਾਨ 708 ਕਰਮਚਾਰੀਆਂ ਨੂੰ ਵਰਕਫੋਰਸ ਐਡਜਸਟਮੈਂਟ ਨੋਟਿਸ ਜਾਰੀ ਕੀਤੇ ਜਾਣਗੇ।
ਯੂਨੀਅਨ Public Service Alliance of Canada (PSAC) ਨੇ ਕਿਹਾ ਕਿ 400 ਤੋਂ ਵੱਧ ਮੈਂਬਰਾਂ ਨੂੰ ਨੋਟਿਸ ਮਿਲੇ ਹਨ ਅਤੇ ਚੇਤਾਵਨੀ ਦਿੱਤੀ ਕਿ “ਕੋਈ ਵੀ ਸੁਰੱਖਿਅਤ ਨਹੀਂ।” ਯੂਨੀਅਨ ਪ੍ਰਧਾਨ ਸ਼ੈਰਨ ਡੀਸੂਜ਼ਾ ਨੇ ਪ੍ਰਧਾਨ ਮੰਤਰੀ Mark Carney ਦੀ ਆਲੋਚਨਾ ਕਰਦਿਆਂ ਕਿਹਾ ਕਿ ਸਰਕਾਰ ਪੁਰਾਣੀ ਕਫ਼ਾਇਤੀ ਨੀਤੀ ਦੁਹਰਾ ਰਹੀ ਹੈ। ਯੂਨੀਅਨ ਮੁਤਾਬਕ ਸਰਹੱਦੀ ਓਪਰੇਸ਼ਨਾਂ ‘ਤੇ ਵੱਧਦੇ ਦਬਾਅ ਦੇ ਸਮੇਂ ਇਹ ਕਟੌਤੀਆਂ ਖਤਰਨਾਕ ਹੋ ਸਕਦੀਆਂ ਹਨ।
ਫੈਡਰਲ ਬਜਟ ਅਨੁਸਾਰ CBSA ਨੂੰ ਚਾਰ ਸਾਲਾਂ ਵਿੱਚ ਹਰ ਸਾਲ 52 ਮਿਲੀਅਨ ਡਾਲਰ ਦੀ ਬਚਤ ਕਰਨੀ ਹੋਵੇਗੀ। ਇਸਦੇ ਨਾਲ ਹੀ ਬਜਟ 2025 ਅਤੇ 1.3 ਬਿਲੀਅਨ ਡਾਲਰ ਦੇ ਬੋਰਡਰ ਪਲਾਨ ਹੇਠ 1,000 ਨਵੇਂ ਅਫਸਰ ਭਰਤੀ ਕਰਨ ਦੀ ਯੋਜਨਾ ਵੀ ਹੈ।
ਇਸੇ ਦੌਰਾਨ Royal Canadian Mounted Police (RCMP) ਨੇ ਵੀ ਦੱਸਿਆ ਕਿ ਉਸਦੇ ਨੈਸ਼ਨਲ ਹੈੱਡਕੁਆਰਟਰ ਵਿੱਚ 285 ਕਰਮਚਾਰੀਆਂ ਨੂੰ ਅਸਰਗ੍ਰਸਤ ਪੱਤਰ ਮਿਲੇ ਹਨ, ਹਾਲਾਂਕਿ ਅੰਤਿਮ ਕਟੌਤੀਆਂ ਦੀ ਗਿਣਤੀ ਹਾਲੇ ਤੈਅ ਨਹੀਂ। ਟ੍ਰੇਜ਼ਰੀ ਬੋਰਡ ਅਨੁਸਾਰ ਦਸੰਬਰ ਤੋਂ ਲੈ ਕੇ ਹੁਣ ਤੱਕ 24,000 ਤੋਂ ਵੱਧ ਕਰਮਚਾਰੀਆਂ ਨੂੰ ਐਡਜਸਟਮੈਂਟ ਨੋਟਿਸ ਜਾਰੀ ਹੋ ਚੁੱਕੇ ਹਨ।