ਏਅਰ ਕੈਨੇਡਾ ਦੇ CEO ਵੱਲੋਂ NEWYORK ਦੇ ਹਾਦਸੇ ਤੋਂ ਬਾਅਦ ਦਿੱਤੇ ਗਏ ਸੰਵੇਦਨਾ ਸੰਦੇਸ਼ ‘ਤੇ Carney ਨੇ ਜਤਾਈ ਨਾਰਾਜ਼ਗੀ
ਕੈਨੇਡਾ ਦੇ ਪ੍ਰਧਾਨ ਮੰਤਰੀ Mark Carney ਨੇ ਏਅਰ ਕੈਨੇਡਾ ਦੇ ਸੀਈਓ ਵੱਲੋਂ ਹਾਲੀਆ ਘਾਤਕ ਹਾਦਸੇ ਤੋਂ ਬਾਅਦ ਦਿੱਤੇ ਗਏ ਸੰਵੇਦਨਾ ਸੰਦੇਸ਼ ‘ਤੇ ਸਖ਼ਤ ਸ਼ਬਦਾਂ ਵਿੱਚ ਨਾਰਾਜ਼ਗੀ ਜਤਾਈ ਹੈ। ਉਨ੍ਹਾਂ ਕਿਹਾ ਕਿ Michael Rousseau ਵੱਲੋਂ ਸਿਰਫ਼ ਅੰਗਰੇਜ਼ੀ ਵਿੱਚ ਦਿੱਤਾ ਗਿਆ ਇਹ ਸੰਦੇਸ਼ “ਗਲਤ ਫੈਸਲਾ” ਅਤੇ “ਸੰਵੇਦਨਸ਼ੀਲਤਾ ਦੀ ਘਾਟ” ਦਰਸਾਉਂਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੈਨੇਡਾ ਇੱਕ bilingual country ਹੈ ਅਤੇ ਏਅਰ ਕੈਨੇਡਾ ਵਰਗੀਆਂ ਕੰਪਨੀਆਂ ਦੀ ਜ਼ਿੰਮੇਵਾਰੀ ਹੈ ਕਿ ਉਹ ਹਮੇਸ਼ਾ ਦੋਵਾਂ ਅਧਿਕਾਰਿਕ ਭਾਸ਼ਾਵਾਂ ਵਿੱਚ ਸੰਚਾਰ ਕਰਨ, ਖਾਸ ਕਰਕੇ ਐਸੇ ਸੰਵੇਦਨਸ਼ੀਲ ਮੌਕਿਆਂ ‘ਤੇ।
ਇਹ ਟਿੱਪਣੀਆਂ ਨਿਊਯਾਰਕ ਦੇ ਲਾਗਾਰਡੀਆ ਹਵਾਈ ਅੱਡੇ ‘ਤੇ ਵਾਪਰੇ ਹਾਦਸੇ ਤੋਂ ਬਾਅਦ ਆਈਆਂ, ਜਿੱਥੇ ਏਅਰ ਕੈਨੇਡਾ ਐਕਸਪ੍ਰੈਸ ਦੀ ਉਡਾਣ ਰਨਵੇ ‘ਤੇ FIRE TRUCK ਨਾਲ ਟਕਰਾ ਗਈ ਸੀ। ਇਸ ਹਾਦਸੇ ਵਿੱਚ ਦੋਨੋ ਪਾਇਲਟਾਂ ਦੀ ਮੌਤ ਹੋ ਗਈ ਅਤੇ 40 ਤੋਂ ਵੱਧ ਲੋਕ ਹਸਪਤਾਲ ਪਹੁੰਚਾਏ ਗਏ। ਉਨ੍ਹਾਂ ਵਿੱਚੋਂ ਇੱਕ ਪਾਇਲਟ, Antoine Forest, ਕਿਊਬੈਕ ਦਾ ਫ੍ਰੈਂਚ-ਬੋਲਣ ਵਾਲਾ ਨਾਗਰਿਕ ਸੀ।
ਰੂਸੋ ਵੱਲੋਂ ਦਿੱਤੇ ਗਏ ਵੀਡੀਓ ਸੰਦੇਸ਼ ਵਿੱਚ ਸਿਰਫ਼ “bonjour” ਅਤੇ “merci” ਫ੍ਰੈਂਚ ਵਿੱਚ ਸੀ, ਜਦਕਿ ਬਾਕੀ ਸੰਦੇਸ਼ ਅੰਗਰੇਜ਼ੀ ਵਿੱਚ ਸੀ। ਇਸ ਕਾਰਨ ਹੁਣ ਉਨ੍ਹਾਂ ਨੂੰ ਰਾਜਨੀਤਿਕ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਹਜ਼ਾਰਾਂ ਸ਼ਿਕਾਇਤਾਂ ਵੀ ਦਰਜ ਹੋ ਚੁੱਕੀਆਂ ਹਨ। ਹਾਊਸ ਆਫ ਕਾਮਨਜ਼ ਦੀ ਆਧਿਕਾਰਿਕ ਭਾਸ਼ਾ ਕਮੇਟੀ ਨੇ ਉਨ੍ਹਾਂ ਨੂੰ ਤਲਬ ਕਰਨ ਦਾ ਫੈਸਲਾ ਕੀਤਾ ਹੈ। ਇਸ ਦੌਰਾਨ ਬਲਾਕ ਕਿਉਬੈਕੁਆ ਪਾਰਟੀ ਦੇ ਆਗੂ ਨੇ ਵੀ ਇਸ ਨੂੰ ਬੇਅਦਬੀ ਕਹਿੰਦੇ ਹੋਏ ਇਸਦੀ ਨਿੰਦਾ ਕੀਤੀ ਹੈ।