ਸਰੀ ਵਿੱਚ ਗੈਰ-ਕਾਨੂੰਨੀ construction ਵਾਲੀਆਂ ਹੋਰ ਤਿੰਨ ਜਾਇਦਾਦਾਂ 'ਤੇ ਟਾਈਟਲ ਨੋਟਿਸ ਦਰਜ ਹੋਣਗੇ

ਸਰੀ ਸਿਟੀ ਕੌਂਸਲ ਨੇ ਗੈਰ-ਇਜਾਜ਼ਤੀ construction ਕਾਰਨ ਹੋਰ ਤਿੰਨ ਰਿਹਾਇਸ਼ੀ properties ਦੇ ਲੈਂਡ ਟਾਈਟਲ 'ਤੇ ਨੋਟਿਸ ਦਰਜ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ, ਤਾਂ ਜੋ ਭਵਿੱਖ ਦੇ ਖਰੀਦਦਾਰਾਂ ਨੂੰ ਇਨ੍ਹਾਂ ਉਲੰਘਣਾਵਾਂ ਬਾਰੇ ਜਾਣਕਾਰੀ ਮਿਲ ਸਕੇ। ਸਿਟੀ ਦਾ ਕਹਿਣਾ ਹੈ ਕਿ ਇਨ੍ਹਾਂ ਘਰਾਂ ਵਿੱਚ ਹੋਈ construction ਇਸ ਹੱਦ ਤੱਕ ਪਹੁੰਚ ਚੁੱਕੀ ਹੈ ਕਿ ਸੁਰੱਖਿਆ ਅਤੇ ਬਿਲਡਿੰਗ ਕੋਡ ਦੀ ਜਾਂਚ ਕਰਨਾ ਹੁਣ ਸੰਭਵ ਨਹੀਂ ਰਿਹਾ, ਇਸ ਲਈ ਇਸ ਨੂੰ ਕਾਨੂੰਨੀ ਬਣਾਉਣਾ ਮੁਸ਼ਕਲ ਹੈ।

ਨਿਊਟਨ ਦੇ 12439 – 72 ਐਵੇਨਿਊ 'ਤੇ ਬਿਨਾਂ ਪਰਮਿਟ ਦੇ ਛੇ ਵੱਖ-ਵੱਖ ਰਹਾਇਸ਼ੀ ਯੂਨਿਟ ਬਣਾਏ ਗਏ, ਜਿਨ੍ਹਾਂ ਵਿੱਚ ਗੈਰਾਜ ਨੂੰ ਰਹਿਣ ਯੋਗ ਬਣਾਉਣਾ, ਡੈੱਕ ਨੂੰ ਬੰਦ ਕਰਨਾ ਅਤੇ ਦੋ-ਮੰਜ਼ਿਲਾ ਐਡੀਸ਼ਨ ਸ਼ਾਮਲ ਹੈ। ਇਸ ਘਰ ਵਿੱਚ ਕਰੀਬ 16 ਲੋਕ ਰਹਿ ਰਹੇ ਹਨ। ਮਾਲਕ ਨੇ ਕੌਂਸਲ ਅੱਗੇ ਮਾਫ਼ੀ ਮੰਗਦਿਆਂ ਕਿਹਾ ਕਿ ਠੇਕੇਦਾਰ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਸੀ ਕਿ ਕੋਈ ਸਮੱਸਿਆ ਨਹੀਂ ਆਵੇਗੀ।

ਇਸੇ ਤਰ੍ਹਾਂ 6770 – 128ਬੀ ਸਟਰੀਟ ਅਤੇ 13050 ਪੇਕਿਨ ਪਲੇਸ 'ਤੇ ਵੀ ਬਿਨਾਂ ਪਰਮਿਟ ਦੋ-ਮੰਜ਼ਿਲਾ ਐਡੀਸ਼ਨ ਅਤੇ ਕਈ self-contained ਰਿਹਾਇਸ਼ੀ ਯੂਨਿਟ ਬਣਾਏ ਗਏ। ਦੋਵੇਂ ਮਾਮਲਿਆਂ ਵਿੱਚ ਮਾਲਕ ਸੁਣਵਾਈ ਦੌਰਾਨ ਹਾਜ਼ਰ ਨਹੀਂ ਹੋਏ। ਸਰੀ ਸਿਟੀ ਨੇ ਕਿਹਾ ਕਿ ਸਾਰੇ ਮਾਲਕਾਂ ਨੂੰ ਪਹਿਲਾਂ ਗੈਰ-ਕਾਨੂੰਨੀ construction ਢਾਹੁਣ ਅਤੇ ਨਿਯਮਾਂ ਦੀ ਪਾਲਣਾ ਕਰਨ ਦਾ ਮੌਕਾ ਦਿੱਤਾ ਗਿਆ ਸੀ, ਪਰ ਲੋੜੀਂਦੀ ਕਾਰਵਾਈ ਨਾ ਕਰਨ ਕਾਰਨ ਹੁਣ ਉਨ੍ਹਾਂ ਦੀਆਂ properties ਦੇ ਟਾਈਟਲ 'ਤੇ ਨੋਟਿਸ ਦਰਜ ਕੀਤੇ ਜਾਣਗੇ।

ਇਸ ਲੇਖ ਨੂੰ ਸਾਂਝਾ ਕਰੋ: