ਏਅਰ ਕੈਨੇਡਾ ਕੈਨੇਡੀਅਨ ਟ੍ਰਾਂਸਪੋਰਟੇਸ਼ਨ ਏਜੰਸੀ (CTA) ਵੱਲੋਂ $426,000 ਦਾ ਜੁਰਮਾਨਾ

ਏਅਰ ਕੈਨੇਡਾ ਨੂੰ ਪਿਛਲੇ ਸਾਲ ਫਲਾਈਟ ਅਟੈਂਡੈਂਟਾਂ ਦੀ ਹੜਤਾਲ ਦੌਰਾਨ ਯਾਤਰੀ ਅਧਿਕਾਰ ਨਿਯਮਾਂ ਦੀ ਉਲੰਘਣਾ ਕਰਨ ਲਈ ਕੈਨੇਡੀਅਨ ਟ੍ਰਾਂਸਪੋਰਟੇਸ਼ਨ ਏਜੰਸੀ (CTA) ਵੱਲੋਂ $426,000 ਦਾ ਜੁਰਮਾਨਾ ਕੀਤਾ ਗਿਆ ਹੈ।

CTA ਦੇ ਬਿਆਨ ਅਨੁਸਾਰ, ਏਅਰ ਕੈਨੇਡਾ ਨੇ 15 ਅਗਸਤ ਤੋਂ 20 ਅਗਸਤ 2025 ਦਰਮਿਆਨ 71 ਵਾਰ ਏਅਰ ਪੈਸੇਂਜਰ ਪ੍ਰੋਟੈਕਸ਼ਨ ਰੈਗੂਲੇਸ਼ਨਜ਼ (APPR) ਦੀ ਉਲੰਘਣਾ ਕੀਤੀ। ਕੰਪਨੀ ਯਾਤਰੀਆਂ ਨੂੰ ਚੋਣ ਦੇ ਅਧਾਰ ‘ਤੇ ਨਾ ਤਾਂ ਟਿਕਟ ਦਾ ਬਾਕੀ ਹਿੱਸਾ ਵਾਪਸ ਕਰ ਸਕੀ ਅਤੇ ਨਾ ਹੀ ਬਿਨਾਂ ਕਿਸੇ ਖਰਚੇ ਦੇ ਕਿਸੇ ਹੋਰ ਉਪਲਬਧ ਫਲਾਈਟ ‘ਤੇ ਬੁਕਿੰਗ ਦੇ ਸਕੀ।

ਨਿਯਮਾਂ ਮੁਤਾਬਕ, ਜਦੋਂ ਉਡਾਣਾਂ ਰੱਦ ਹੋਣ ਦਾ ਕਾਰਨ ਏਅਰਲਾਈਨ ਦੇ ਕਾਬੂ ਤੋਂ ਬਾਹਰ ਹੁੰਦਾ ਹੈ ਤਾਂ ਏਅਰਲਾਈਨਾਂ ਲਈ ਇਹ ਸਹੂਲਤਾਂ ਦੇਣਾ ਲਾਜ਼ਮੀ ਹੁੰਦਾ ਹੈ।

CTA ਨੇ ਦੱਸਿਆ ਕਿ ਇਹ ਉਲੰਘਣਾਵਾਂ ਉਸਦੀ ਜਾਂਚ ਦੌਰਾਨ ਚੁਣੇ ਗਏ ਕੁਝ ਪ੍ਰਭਾਵਿਤ ਯਾਤਰੀਆਂ ਦੇ ਕੇਸਾਂ ‘ਤੇ ਆਧਾਰਿਤ ਹਨ। ਏਅਰ ਕੈਨੇਡਾ ਕੋਲ 18 ਅਪ੍ਰੈਲ ਤੱਕ ਇਸ ਜੁਰਮਾਨੇ ਖ਼ਿਲਾਫ਼ ਅਪੀਲ ਕਰਨ ਦਾ ਵਿਕਲਪ ਹੈ।

ਇਹ ਕਾਰਵਾਈ ਉਸ ਸਮੇਂ ਨਾਲ ਜੁੜੀ ਹੈ ਜਦੋਂ ਅਗਸਤ 2025 ਵਿੱਚ 10,000 ਤੋਂ ਵੱਧ ਫਲਾਈਟ ਅਟੈਂਡੈਂਟ ਹੜਤਾਲ ‘ਤੇ ਚਲੇ ਗਏ ਸਨ, ਜਿਸ ਨਾਲ ਦੇਸ਼ ਭਰ ਵਿੱਚ ਹਜ਼ਾਰਾਂ ਉਡਾਣਾਂ ਪ੍ਰਭਾਵਿਤ ਹੋਈਆਂ। ਬਾਅਦ ਵਿੱਚ ਫੈਡਰਲ ਸਰਕਾਰ ਨੇ ਦਖ਼ਲ ਦੇ ਕੇ ਦੋਵਾਂ ਪੱਖਾਂ ਨੂੰ ਬਾਈਂਡਿੰਗ ਅਰਬਿਟਰੇਸ਼ਨ ਵਿੱਚ ਭੇਜਿਆ, ਜਿਸ ਨਾਲ ਹੜਤਾਲ ਖਤਮ ਹੋਈ।

ਇਸ ਲੇਖ ਨੂੰ ਸਾਂਝਾ ਕਰੋ: