ਕੈਨੇਡਾ ਵਿੱਚ federal minimum wage ਵਿੱਚ ਵਾਧਾ
ਕੈਨੇਡਾ ਵਿੱਚ federal minimum wage ਵਿੱਚ ਵਾਧਾ ਕੀਤਾ ਜਾ ਰਿਹਾ ਹੈ। 1 ਅਪ੍ਰੈਲ ਤੋਂ ਨਵੀਂ hourly minimum wage $18.15 ਹੋ ਜਾਵੇਗੀ, ਜੋ ਕਿ ਪਿਛਲੇ ਸਾਲ 1 ਅਪ੍ਰੈਲ 2025 ਤੋਂ ਲਾਗੂ $17.75 ਤੋਂ ਵੱਧ ਹੈ। ਰੋਜ਼ਗਾਰ ਅਤੇ ਸਮਾਜਿਕ ਵਿਕਾਸ ਕੈਨੇਡਾ ਮੁਤਾਬਕ ਇਹ ਵਾਧਾ ਮਹਿੰਗਾਈ ਦੇ ਨਾਲ ਕਦਮ ਮਿਲਾਉਣ ਅਤੇ ਕਨੇਡੀਅਨ ਕਰਮਚਾਰੀਆਂ ਨੂੰ ਵਧੇਰੇ ਆਰਥਿਕ ਸੁਰੱਖਿਆ ਦੇਣ ਲਈ ਕੀਤਾ ਗਿਆ ਹੈ। ਇਹ ਫੈਡਰਲ ਘੱਟੋ-ਘੱਟ ਤਨਖਾਹ ਉਹਨਾਂ ਖੇਤਰਾਂ ‘ਤੇ ਲਾਗੂ ਹੁੰਦੀ ਹੈ ਜੋ ਫੈਡਰਲ ਅਧੀਨ ਆਉਂਦੇ ਹਨ, ਜਿਵੇਂ ਕਿ ਅੰਤਰਰਾਸ਼ਟਰੀ ਅਤੇ ਸੂਬਿਆਂ ਦਰਮਿਆਨ ਆਵਾਜਾਈ, ਟੈਲੀਕਮਿਊਨੀਕੇਸ਼ਨ ਅਤੇ ਬੈਂਕਿੰਗ ਸੈਕਟਰ। ਜੇਕਰ ਕਿਸੇ ਸੂਬੇ ਜਾਂ ਖੇਤਰ ਦੀ minimum wage ਫੈਡਰਲ rate ਤੋਂ ਵੱਧ ਹੈ, ਤਾਂ employers ਨੂੰ high rate ਦੇ ਅਨੁਸਾਰ ਹੀ ਤਨਖਾਹ ਦੇਣੀ ਪਵੇਗੀ। ਸਰਕਾਰ ਹਰ ਸਾਲ 1 ਅਪ੍ਰੈਲ ਨੂੰ minimum ਵਾਗੇ ਵਿੱਚ ਸੋਧ ਕਰਦੀ ਹੈ, ਜੋ ਕਿ ਪਿਛਲੇ ਸਾਲ ਦੇ Consumer Price Index CPI ਦੇ ਅਨੁਸਾਰ ਹੁੰਦੀ ਹੈ। 2025 ਵਿੱਚ ਸੀਪੀਆਈ ਵਿੱਚ 2.1 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਸੀ।