ਕੈਨੇਡਾ ਆਪਣੀ GDP ਦਾ ਲਗਭਗ ਦੋ ਪ੍ਰਤੀਸ਼ਤ national defence ‘ਤੇ ਕਰ ਰਿਹਾ ਖਰਚ
NATO ਦੀ ਸਾਲਾਨਾ ਰਿਪੋਰਟ ਮੁਤਾਬਕ, 1990 ਤੋਂ ਬਾਅਦ ਪਹਿਲੀ ਵਾਰੀ, ਕੈਨੇਡਾ ਆਪਣੀ GDP ਦਾ ਲਗਭਗ ਦੋ ਪ੍ਰਤੀਸ਼ਤ national defence ‘ਤੇ ਖਰਚ ਕਰ ਰਿਹਾ ਹੈ| 2025 ਵਿੱਚ ਕੈਨੇਡਾ ਨੇ defence ‘ਤੇ 60 ਅਰਬ ਡਾਲਰ ਤੋਂ ਵੱਧ ਖਰਚ ਕੀਤਾ, ਜੋ ਦੇਸ਼ ਦੇ ਕੁੱਲ domestic production ਦਾ 2.01 ਫੀਸਦੀ ਬਣਦਾ ਹੈ।
2024 ਵਿੱਚ ਕੈਨੇਡਾ ਸਿਰਫ਼ 1.47 ਫੀਸਦੀ ਖਰਚ ਕਰ ਰਿਹਾ ਸੀ ਅਤੇ ਉਹ ਉਹਨਾਂ ਦੇਸ਼ਾਂ ਵਿੱਚ ਸ਼ਾਮਲ ਸੀ ਜੋ ਟਾਰਗਟ ਪੂਰਾ ਨਹੀਂ ਕਰ ਰਹੇ ਸਨ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦਬਾਅ ਅਤੇ ਧਮਕੀਆਂ ਨੇ NATO ਦੇਸ਼ਾਂ ਨੂੰ ਰੱਖਿਆ ਖਰਚ ਵਧਾਉਣ ਲਈ ਮਜਬੂਰ ਕੀਤਾ ਹੈ। ਟਰੰਪ ਨੇ ਕਿਹਾ ਸੀ ਕਿ ਜੇ ਦੇਸ਼ ਆਪਣਾ ਹਿੱਸਾ ਨਹੀਂ ਪਾਉਂਦੇ ਤਾਂ ਅਮਰੀਕਾ ਉਨ੍ਹਾਂ ਦੀ ਰੱਖਿਆ ਨਹੀਂ ਕਰੇਗਾ। ਇਸ ਦੇ ਨਾਲ ਹੀ ਕੈਨੇਡਾ ਵੱਲੋਂ ਅਰਕਟਿਕ ਖੇਤਰ ਦੀ ਸੁਰੱਖਿਆ ਅਤੇ ਅਰਥਵਿਵਸਥਾ ਮਜ਼ਬੂਤ ਕਰਨ ਲਈ ਵੀ ਇਹ ਖਰਚ ਵਧਾਇਆ ਗਿਆ ਹੈ।
ਕਾਰਨੀ ਸਰਕਾਰ ਨੇ ਫੌਜੀ ਤਨਖਾਹਾਂ ਵਿੱਚ ਵਾਧਾ, ਨਵੇਂ ਜਹਾਜ਼, bulletproof vehicle, ਗੋਲਾਬਾਰੂਦ ਅਤੇ ਡਰੋਨ ਤਕਨਾਲੋਜੀ ‘ਤੇ ਨਿਵੇਸ਼ ਕੀਤਾ ਹੈ। NATO ਹੁਣ 2 ਫੀਸਦੀ ਨੂੰ ਘੱਟੋ-ਘੱਟ ਮਿਆਰ ਮੰਨਦਾ ਹੈ ਅਤੇ 2035 ਤੱਕ 5 ਫੀਸਦੀ ਦਾ ਨਵਾਂ ਟਾਰਗਟ ਰੱਖਿਆ ਗਿਆ ਹੈ, ਜਿਸ ਨਾਲ ਕੈਨੇਡਾ ਦਾ ਰੱਖਿਆ ਖਰਚ ਹੋਰ ਵੱਧ ਸਕਦਾ ਹੈ।