ਕੈਨੇਡਾ ਦੇ ਵੱਡੇ ਬੈਂਕਾਂ ਅਤੇ ਪੈਨਸ਼ਨ ਫੰਡਾਂ ਨੇ ICE ਨਾਲ ਸੰਬੰਧਿਤ ਕੰਪਨੀਆਂ ਵਿੱਚ ਕੀਤੀ ਅਰਬਾਂ ਡਾਲਰ ਦੀ investment
ਇੱਕ ਨਵੀਂ ਜਾਂਚ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਕੈਨੇਡਾ ਦੇ ਵੱਡੇ ਬੈਂਕਾਂ ਅਤੇ ਪੈਨਸ਼ਨ ਫੰਡਾਂ ਨੇ ਅਮਰੀਕੀ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ (ICE) ਨਾਲ ਸੰਬੰਧਿਤ ਕੰਪਨੀਆਂ ਵਿੱਚ ਅਰਬਾਂ ਡਾਲਰ ਦੀ investment ਕੀਤੀ ਹੈ। non-profit organization Stand.earth ਦੇ ਅਨੁਸਾਰ, ਇਹ investment ਲੋਨ, ਬਾਂਡ ਅਤੇ ਹੋਰ ਵਿੱਤੀ ਸਾਧਨਾਂ ਰਾਹੀਂ ਕੀਤੇ ਗਏ ਹਨ, ਜਿਨ੍ਹਾਂ ਦੀ ਕੁੱਲ ਰਕਮ ਲਗਭਗ 35 ਅਰਬ ਅਮਰੀਕੀ ਡਾਲਰ ਬਣਦੀ ਹੈ।
ਇਨ੍ਹਾਂ ਕੰਪਨੀਆਂ ਵਿੱਚ Palantir, General Dynamics, L3Harris, CACI ਅਤੇ AT&T ਵਰਗੀਆਂ ਵੱਡੀਆਂ ਅਮਰੀਕੀ ਕੰਪਨੀਆਂ ਸ਼ਾਮਲ ਹਨ, ਜੋ ICE ਲਈ ਤਕਨਾਲੋਜੀ, ਸੇਵਾਵਾਂ ਅਤੇ ਉਪਕਰਨ ਮੁਹੱਈਆ ਕਰਦੀਆਂ ਹਨ। ਕੁਝ ਕੰਪਨੀਆਂ ਜਿਵੇਂ CoreCivic ਅਤੇ Geo Group ਡਿਟੇਨਸ਼ਨ ਸੈਂਟਰ ਚਲਾਉਣ ਅਤੇ ਬਣਾਉਣ ਵਿੱਚ ਵੀ ਸ਼ਾਮਲ ਹਨ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕੈਨੇਡਾ ਪੈਨਸ਼ਨ ਪਲਾਨ ਸਮੇਤ ਕਈ ਸਰਕਾਰੀ ਅਤੇ ਨਿੱਜੀ ਫੰਡਾਂ ਨੇ ਇਨ੍ਹਾਂ ਕੰਪਨੀਆਂ ਵਿੱਚ ਨਿਵੇਸ਼ ਕੀਤਾ ਹੈ। ਇਸ ਨਾਲ ਨੈਤਿਕਤਾ ਸੰਬੰਧੀ ਸਵਾਲ ਖੜੇ ਹੋ ਰਹੇ ਹਨ, ਕਿਉਂਕਿ ICE ਦੀਆਂ ਕਾਰਵਾਈਆਂ ਨੂੰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪਿਆ ਹੈ।
ਕੁਝ ਸੰਸਥਾਵਾਂ ਅਤੇ ਰਾਜਨੀਤਿਕ ਆਗੂਆਂ ਨੇ ਇਸ ਮਾਮਲੇ ‘ਤੇ ਵਧੇਰੇ ਪਾਰਦਰਸ਼ਤਾ ਅਤੇ ਜਵਾਬਦੇਹੀ ਦੀ ਮੰਗ ਕੀਤੀ ਹੈ। ਦੂਜੇ ਪਾਸੇ, ਸਰਕਾਰੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਵਿੱਤੀ ਫੈਸਲੇ independent organizations ਵੱਲੋਂ ਆਪਣੇ ਨਿਯਮਾਂ ਅਨੁਸਾਰ ਕੀਤੇ ਜਾਂਦੇ ਹਨ।