ਕੈਨੇਡਾ ਵਿੱਚ ਨਿਵੇਸ਼ ਵਧਾਉਣ ਲਈ ਟੋਰਾਂਟੋ ਵਿੱਚ Investment Summit

ਪ੍ਰਧਾਨ ਮੰਤਰੀ Mark Carney ਸੋਮਵਾਰ ਨੂੰ ਟੋਰਾਂਟੋ ਵਿੱਚ ਕੈਨੇਡਾ ਦੇ ਪਹਿਲੇ Investment Summit ਦੀ ਮੇਜ਼ਬਾਨੀ ਕਰ ਰਹੇ ਹਨ, ਜਿਸ ਦਾ ਮੁੱਖ ਮਕਸਦ ਦੁਨੀਆ ਭਰ ਦੇ ਨਿਵੇਸ਼ਕਾਂ ਨੂੰ ਕੈਨੇਡਾ ਵਿੱਚ ਨਵੇਂ ਨਿਵੇਸ਼ ਲਈ ਆਕਰਸ਼ਿਤ ਕਰਨਾ ਹੈ। ਸੈਂਕੜੇ ਅੰਤਰਰਾਸ਼ਟਰੀ ਕਾਰੋਬਾਰੀ ਅਧਿਕਾਰੀ ਅਤੇ asset managers ਇਸ ਦੋ ਦਿਨਾਂ Summit ਵਿੱਚ ਸ਼ਾਮਲ ਹੋ ਰਹੇ ਹਨ। Carney, ਉਨ੍ਹਾਂ ਦੀ Cabinet ਅਤੇ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ Premiers ਨਿਵੇਸ਼ਕਾਂ ਸਾਹਮਣੇ energy, infrastructure, critical minerals, artificial intelligence ਅਤੇ advanced manufacturing ਵਰਗੇ ਖੇਤਰਾਂ ਵਿੱਚ ਵੱਡੇ ਪ੍ਰੋਜੈਕਟ ਪੇਸ਼ ਕਰਨਗੇ। Carney ਨੇ ਕਿਹਾ ਕਿ ਕੈਨੇਡਾ ਕੋਲ ਦੁਨੀਆ ਦੀ ਲੋੜ ਵਾਲੀ energy, resources, talent, technology ਅਤੇ capital ਮੌਜੂਦ ਹੈ।

Summit ਦਾ ਇੱਕ ਵੱਡਾ ਟੀਚਾ ਅਗਲੇ ਪੰਜ ਸਾਲਾਂ ਵਿੱਚ ਕੈਨੇਡਾ ਵਿੱਚ ਇੱਕ ਟ੍ਰਿਲੀਅਨ ਡਾਲਰ ਦਾ ਨਿਵੇਸ਼ ਲਿਆਉਣਾ ਹੈ। Ontario ਦੇ Premier Doug Ford ਨੇ ਕਿਹਾ ਕਿ Ontario ਵਿੱਚ 15 ਵੱਡੇ projects ਨਿਵੇਸ਼ ਲਈ ਪੇਸ਼ ਕੀਤੇ ਜਾ ਰਹੇ ਹਨ। ਹਾਲਾਂਕਿ, labour unions, Indigenous leaders ਅਤੇ climate ਤੇ housing advocates ਨੇ Summit ਦਾ ਵਿਰੋਧ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਦੇਸ਼ ਦੇ ਆਰਥਿਕ ਭਵਿੱਖ ਨੂੰ ਸਿਰਫ਼ ਵੱਡੀਆਂ ਕੰਪਨੀਆਂ ਦੇ CEOs ਦੇ ਹੱਥਾਂ ਵਿੱਚ ਨਹੀਂ ਦਿੱਤਾ ਜਾਣਾ ਚਾਹੀਦਾ।

ਇਸ ਲੇਖ ਨੂੰ ਸਾਂਝਾ ਕਰੋ: