KELOWNA RCMP ਨੇ ਇੱਕ ਘਰ ਵਿੱਚੋ ਹਥਿਆਰ, ਨਸ਼ੇ ਅਤੇ ਨਕਦੀ ਕੀਤੀ ਬਰਾਮਦ

ਕੇਲੋਨਾ ਆਰ.ਸੀ.ਐਮ.ਪੀ. ਦਾ ਕਹਿਣਾ ਹੈ ਕਿ ਉਸਦੀ ਕਰਾਈਮ ਰਿਡਕਸ਼ਨ ਯੂਨਿਟ ਨੇ 4 ਮਾਰਚ ਨੂੰ ਇੱਕ ਘਰ ‘ਤੇ ਸਰਚ ਵਾਰੰਟ execute ਕੀਤਾ, ਜਿਸ ਦੌਰਾਨ ਹਥਿਆਰ, ਨਸ਼ੀਲੇ ਪਦਾਰਥਾਂ ਅਤੇ ਨਕਦੀ ਬਰਾਮਦ ਕੀਤੀ ਗਈ। ਇਹ ਘਰ ਕੋਰੋਨੇਸ਼ਨ ਐਵਿਨਿਊ ‘ਤੇ ਸੇਂਟ ਪੌਲ ਸਟ੍ਰੀਟ ਦੇ ਨੇੜੇ ਸਥਿਤ ਹੈ। ਪੁਲਿਸ ਦੇ ਅਨੁਸਾਰ ਇਹ ਕਾਰਵਾਈ ਚੱਲ ਰਹੀ ਜਾਂਚ ਦਾ ਹਿੱਸਾ ਸੀ, ਜੋ ਨਸ਼ਿਆਂ ਦੀ ਤਸਕਰੀ ਅਤੇ ਗੈਰਕਾਨੂੰਨੀ ਹਥਿਆਰਾਂ ਨਾਲ ਸੰਬੰਧਿਤ ਸੀ।

ਸਰਜੰਟ ਸਕਾਟ ਪਾਵਰੀ ਨੇ ਦੱਸਿਆ ਕਿ ਇਹ ਰਹਾਇਸ਼ ਕੇਲੋਨਾ ਦੇ ਡਾਊਨਟਾਊਨ ਇਲਾਕੇ ਵਿੱਚ ਜ਼ਹਿਰੀਲੇ ਨਸ਼ਿਆਂ ਦੀ ਸਪਲਾਈ ਨੂੰ ਵਧਾਉਣ ਨਾਲ ਜੁੜੀ ਹੋਈ ਸੀ। ਉਨ੍ਹਾਂ ਕਿਹਾ ਕਿ ਜਾਂਚ ਤੋਂ ਪਤਾ ਲੱਗਿਆ ਹੈ ਕਿ ਇਹ ਥਾਂ ਇਲਾਕੇ ਵਿੱਚ ਇਨ੍ਹਾਂ ਨਸ਼ਿਆਂ ਦੀ ਮੌਜੂਦਗੀ ਵਧਾਉਣ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਸੀ।

ਪੁਲਿਸ ਵੱਲੋਂ ਕੀਤੀ ਗਈ ਤਲਾਸ਼ੀ ਦੌਰਾਨ ਅੱਠ ਅਸਲੀ ਬੰਦੂਕਾਂ, ਕਈ ਨਕਲੀ ਹਥਿਆਰ, ਕਰੀਬ 400 ਗ੍ਰਾਮ ਸ਼ੱਕੀ ਕ੍ਰਿਸਟਲ ਮੈਥ, ਲਗਭਗ 100 ਗ੍ਰਾਮ ਸ਼ੱਕੀ ਕੋਕੇਨ ਅਤੇ ਫੈਂਟੈਨਿਲ, ਅਤੇ ਸੈਂਕਡ਼ੇ prescription pills ਬਰਾਮਦ ਕੀਤੀਆਂ ਗਈਆਂ। ਇਸ ਤੋਂ ਇਲਾਵਾ ਹਥਿਆਰ ਤਿਆਰ ਕਰਨ ਲਈ ਵਰਤੀ ਜਾਣ ਵਾਲੀ ਇੱਕ 3ਡੀ ਪ੍ਰਿੰਟਰ ਮਸ਼ੀਨ ਅਤੇ ਵੱਡੀ ਮਾਤਰਾ ਵਿੱਚ ਗੋਲਾਬਾਰੂਦ ਵੀ ਜ਼ਬਤ ਕੀਤਾ ਗਿਆ।

ਪੁਲਿਸ ਦਾ ਕਹਿਣਾ ਹੈ ਕਿ ਉਹ ਕੇਲੋਨਾ ਸ਼ਹਿਰ ਦੇ ਪ੍ਰਸ਼ਾਸਨ ਨਾਲ ਮਿਲ ਕੇ ਅਜਿਹੀਆਂ “ਸਮੱਸਿਆ ਵਾਲੀਆਂ ਰਹਾਇਸ਼ਾਂ” ‘ਤੇ ਨਜ਼ਰ ਰੱਖਦੀ ਹੈ। ਇਹ ਜਾਣਕਾਰੀ ਅਕਸਰ ਲੋਕਾਂ ਵੱਲੋਂ ਕੀਤੀਆਂ ਸ਼ਿਕਾਇਤਾਂ ਅਤੇ ਸ਼ਹਿਰ ਦੇ ਬਾਇਲਾਅ ਵਿਭਾਗ ਨੂੰ ਆਉਣ ਵਾਲੀਆਂ ਕਾਲਾਂ ਦੇ ਆਧਾਰ ‘ਤੇ ਮਿਲਦੀ ਹੈ।

ਇਸ ਲੇਖ ਨੂੰ ਸਾਂਝਾ ਕਰੋ: