ਟਰੰਪ ਦੇ ਨਾਮ ਨਾਲ ਜੁੜਿਆ Kennedy Center ਵਿੱਤੀ ਸੰਕਟ ਵਿੱਚ
ਅਮਰੀਕਾ ਦੇ ਵਾਸ਼ਿੰਗਟਨ ਸਥਿਤ ਪ੍ਰਸਿੱਧ John F. Kennedy Center for the Performing Arts ਨੂੰ ਗੰਭੀਰ ਵਿੱਤੀ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਹ ਕੁਝ ਹੀ ਦਿਨਾਂ ਵਿੱਚ ਬੰਦ ਹੋ ਸਕਦਾ ਹੈ। Washington Post ਮੁਤਾਬਕ, Kennedy Center ਦੇ Board of Trustees ਵੱਲੋਂ ਮੰਗਲਵਾਰ ਨੂੰ ਮੁੱਖ ਇਮਾਰਤ ਨੂੰ ਬੰਦ ਕਰਨ ਬਾਰੇ ਵੋਟਿੰਗ ਕੀਤੇ ਜਾਣ ਦੀ ਉਮੀਦ ਹੈ। ਦਸਤਾਵੇਜ਼ਾਂ ਵਿੱਚ ਚੇਤਾਵਨੀ ਦਿੱਤੀ ਗਈ ਹੈ ਕਿ ਕੇਂਦਰ ਆਉਣ ਵਾਲੇ ਹਫ਼ਤਿਆਂ ਵਿੱਚ ਕਰਮਚਾਰੀਆਂ ਦੀ ਤਨਖ਼ਾਹ ਅਤੇ ਆਮ maintenance contracts ਦੀ ਅਦਾਇਗੀ ਕਰਨ ਵਿੱਚ ਵੀ ਅਸਮਰੱਥ ਹੋ ਸਕਦਾ ਹੈ। ਕੇਂਦਰ ਦੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਮਾਰਤ ’ਤੇ ਰਾਸ਼ਟਰਪਤੀ Donald Trump ਦਾ ਨਾਮ ਸ਼ਾਮਲ ਕਰਨ ਨਾਲ ਨਵੇਂ donors ਤੋਂ fundraising ਵਿੱਚ ਮਦਦ ਮਿਲ ਸਕਦੀ ਹੈ। Trump ਨੇ ਆਪਣੇ ਦੂਜੇ ਕਾਰਜਕਾਲ ਦੀ ਸ਼ੁਰੂਆਤ ਤੋਂ ਬਾਅਦ ਆਪਣੇ ਆਪ ਨੂੰ ਕੇਂਦਰ ਦਾ chairman ਨਿਯੁਕਤ ਕਰ ਲਿਆ ਸੀ। ਦਸੰਬਰ ਵਿੱਚ ਉਨ੍ਹਾਂ ਵੱਲੋਂ ਚੁਣੇ ਬੋਰਡ ਨੇ ਇਸ ਦਾ ਨਾਮ “Trump-Kennedy Center” ਕਰਨ ਲਈ ਵੋਟ ਦਿੱਤੀ ਸੀ, ਪਰ ਬਾਅਦ ਵਿੱਚ ਅਦਾਲਤ ਨੇ ਇਸ ਕਦਮ ਨੂੰ ਰੋਕ ਦਿੱਤਾ। Trump ਦੇ takeover ਤੋਂ ਬਾਅਦ ਕਈ ਕਲਾਕਾਰਾਂ ਨੇ ਇੱਥੇ ਆਪਣੇ concerts ਰੱਦ ਕਰ ਦਿੱਤੇ ਅਤੇ ticket sales ਵੀ ਕਾਫ਼ੀ ਘਟ ਗਈਆਂ। ਰਿਪੋਰਟ ਮੁਤਾਬਕ ਕੇਂਦਰ ਨੇ ਪਿਛਲੇ ਵਿੱਤੀ ਸਾਲ ਵਿੱਚ ਲਗਭਗ 220 ਮਿਲੀਅਨ ਅਮਰੀਕੀ ਡਾਲਰ ਦੀ ਆਮਦਨ ਦਾ ਟੀਚਾ ਰੱਖਿਆ ਸੀ, ਪਰ ਕਰੀਬ 124 ਮਿਲੀਅਨ ਡਾਲਰ ਹੀ ਇਕੱਠੇ ਹੋਏ। ਇਸ ਤੋਂ ਇਲਾਵਾ, ਹਾਲ ਹੀ ਦੇ ਇੱਕ ਤੂਫ਼ਾਨ ਵਿੱਚ ਇਮਾਰਤ ਨੂੰ ਵੀ ਨੁਕਸਾਨ ਪਹੁੰਚਿਆ ਹੈ।